23 November 2020

ਨਵਜੋਤ ਸਿੱਧੂ ਨੇ ਪੰਜਾਬ ਦਾ ਮੁੱਖ ਮੰਤਰੀ ਬਣਨ ਬਾਰੇ ਕਹਿ ਦੱਤੀ ਇਹ ਵੱਡੀ ਗੱਲ

Tags

ਖੇਤੀ ਕਾਨੂੰਨਾਂ ਖ਼ਿਲਾਫ਼ ਇਕ ਵਾਰ ਫਿਰ ਸਾਬਕਾ ਮੰਤਰੀ ਨਵਜੋਤ ਸਿੱਧੂ ਨੇ ਕੇਂਦਰ ਸਰਕਾਰ 'ਤੇ ਵੱਡਾ ਹ-ਮ-ਲਾ ਬੋਲਿਆ ਹੈ। ਸਿੱਧੂ ਨੇ ਆਖਿਆ ਹੈ ਕਿ ਇਹ ਲ-ੜਾ-ਈ ਕਿਸੇ ਵਿਅਕਤੀ ਵਿਸ਼ੇਸ਼ ਨਾਲ ਨਹੀਂ ਹੈ ਸਗੋਂ ਇਹ ਸਾਡੇ ਵਜੂਦ ਦੀ ਨਿੱਜੀ ਲ-ੜਾ-ਈ ਹੈ। ਜਿਸ ਨੂੰ ਅਸੀਂ ਸਿਸਟਮ ਦੇ ਖ਼ਿ-ਲਾ-ਫ਼ ਲੜਨਾ ਹੈ। ਜਦੋਂ ਉੱਥੇ ਉਹਨਾਂ ਨੂੰ ਅਗਲਾ ਮੁੱਖ ਮੰਤਰੀ ਬਨਾਉਣ ਬਾਰੇ ਗੱਲ ਚੱਲੀ ਤਾਂ ਸਿੱਧੂ ਨੇ ਕਿਹਾ ਕਿ ਸਾਨੂੰ ਅਹੁਦੇ ਦੇ ਲਾਲਚ ਵਿੱਚ ਆ ਕੇ ਕੰਮ ਨਹੀਂ ਕਰਨਾ ਚਾਹੀਦਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਇਕ ਬਲੂ ਪਰਿੰਟ, ਇਕ ਰੋਡ ਮੈਪ, ਇਕ ਏਜੰਡਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਲੋਕ ਦੇਖ ਰਹੇ ਹਨ ਕਿ ਮਸਲੇ 'ਚੋਂ ਕੌਣ ਕੱਢੇਗਾ। ਸਿੱਧੂ ਨੇ ਕਿਹਾ ਕਿ ਰਾਹ ਪਾਉਣ ਵਾਲੀਆਂ ਪਾਰਟੀਆਂ ਹੁੰਦੀਆਂ ਹਨ ਅਤੇ ਕੋਈ ਵੀ ਪਾਰਟੀ ਚੰਗੀ ਮਾੜੀ ਨਹੀਂ ਸਗੋਂ ਪਾਰਟੀਆਂ ਨੂੰ ਚਲਾਉਣ ਵਾਲੇ ਲੋਕ ਚੰਗੇ ਮਾੜੇ ਹੁੰਦੇ ਹਨ। ਹਲਕੇ ਦਾ ਦੌਰਾ ਕਰਨ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਿੱਧੂ ਨੇ ਆਖਿਆ ਕਿ ਪਿਛਲੇ 25-30 ਸਾਲਾਂ ਤੋਂ ਪੰਜਾਬ ਨੂੰ ਢਾ-ਹ ਲਗਾਈ ਜਾ ਰਹੀ ਹੈ ਅਤੇ ਹੁਣ ਤਾਂ ਕੇਂਦਰ ਨੇ ਸਾਡੇ ਵਜੂਦ 'ਤੇ ਸਿੱਧੀ ਸੱ-ਟ ਮਾਰੀ ਹੈ, ਜਿਸ ਦੇ ਚੱਲਦੇ ਕੇਂਦਰ ਸਾਡਾ ਸਭ ਕੁੱਝ ਖੋ-ਹ ਕੇ ਤਿੰਨ-ਚਾਰ ਧਨਾਢਾ ਨੂੰ ਦੇਣਾ ਚਾਹੁੰਦੀ ਹੈ।


EmoticonEmoticon