30 December 2020

1 ਜਨਵਰੀ ਤੋਂ ਕੈਪਟਨ ਨੇ ਪੰਜਾਬ ਵਿੱਚ ਕਰਤਾ ਇਹ ਵੱਡਾ ਐਲਾਨ

Tags

ਪੰਜਾਬ ਸਰਕਾਰ ਵਲੋਂ ਨਵੇਂ ਹੁਕਮਾਂ ਤਹਿਤ ਕੋਵਿਡ-19 ਦੇ ਕੇਸਾਂ ’ਚ ਗਿਰਾਵਟ ਨੂੰ ਦੇਖਦੇ ਹੋਏ ਕੁੱਝ ਹੱਦ ਤਕ ਰਾਹਤ ਦੇਣ ਦਾ ਐਲਾਨ ਕੀਤਾ ਹੈ। ਸਰਕਾਰ ਵਲੋਂ ਜਾਰੀ ਆਦੇਸ਼ਾਂ ਤਹਿਤ ਪੰਜਾਬ ’ਚ ਹੁਣ 1 ਜਨਵਰੀ 2021 ਤੋਂ ਰਾਤ ਦਾ ਕਰਫਿਊ ਖਤਮ ਕਰ ਦਿੱਤਾ ਗਿਆ ਹੈ। 31 ਦਸੰਬਰ ਤਕ ਰਾਤ ਦਾ ਇਹ ਕਰਫਿਊ ਜਾਰੀ ਰਹੇਗਾ। ਕਰਫਿਊ ਕਾਰਣ ਰਾਤ ਨੂੰ 9:30 ਤਕ ਹੋਟਲ, ਰੈਸਟੋਰੈਂਟ ਮੈਰਿਜ ਪੈਲੇਸ ਬੰਦ ਕਰਨ ਦਾ ਆਦੇਸ਼ ਵੀ ਵਾਪਸ ਲੈ ਲਿਆ ਹੈ।

ਇਸ ਦੇ ਨਾਲ ਹੀ ਵਿਆਹ ਸਮਾਰੋਹ ਅਤੇ ਸੋਸ਼ਲ ਗੈਦਰਿੰਗ ਲਈ ਇਨ ਡਾਰ 100 ਅਤੇ ਆਊਟ ਡਾਰ ਲਈ 250 ਲੋਕਾਂ ਦੀ ਇਜਾਜ਼ਤ ਦਿੱਤੀ ਗਈ ਸੀ ਪਰ 1 ਜਨਵਰੀ ਤੋਂ ਇਨ ਡਾਰ ਲਈ 200 ਅਤੇ ਆਊਟ ਡੋਰ ਲਈ 500 ਲੋਕਾਂ ਦਾ ਇੱਕਠ ਕੀਤਾ ਜਾ ਸਕਦਾ ਹੈ। ਸਰਕਾਰ ਨੇ ਇਹ ਵੀ ਕਿਹਾ ਹੈ ਕਿ ਜ਼ਿਲਿ੍ਹਆਂ ’ਚ ਇਸ ਵਿਵਸਥਾ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਪ੍ਰਸ਼ਾਸਨ ਨੂੰ ਉਚਿਤ ਵਿਵਸਥਾ ਕਰਨੀ ਹੋਵੇਗੀ। ਸਰਕਾਰ ਨੇ ਸੋਸ਼ਲ ਡਿਸਟੈਂਸਿੰਗ ਨੂੰ ਲੈ ਕੇ ਪੁਖਤਾ ਪ੍ਰਬੰਧ ਕਰਨ ਨੂੰ ਕਿਹਾ ਹੈ।


EmoticonEmoticon