ਮਾਈਕ੍ਰੋਸਾਫਟ' ਇਹ ਸਹਿ-ਸੰਸਥਾਪਕ ਬਿਲ ਗੇਟਸ ਨੇ ਚਿਤਾਵਨੀ ਦਿੱਤੀ ਹੈ ਕਿ ਆਉਣ ਵਾਲੇ 4 ਤੋਂ 6 ਮਹੀਨਿਆਂ 'ਚ ਕੋਰੋਨਾ ਵਾਇਰਸ ਦਾ ਕਹਿਰ ਬੇਹੱਦ ਵੱਧ ਸਕਦਾ ਹੈ। ਉਨ੍ਹਾਂ ਦੀ 'ਬਿਲ ਐਂਡ ਮੇਲਿੰਡਾ ਗੇਟਸ ਫਾਊਂਡੇਸ਼ਨ' ਕੋਵਿਡ-19 ਟੀਕੇ ਨੂੰ ਬਣਾਉਣ ਅਤੇ ਉਸਨੂੰ ਵੰਡਣ ਦੀ ਮੁਹਿੰਮ ਦਾ ਹਿੱਸਾ ਹੈ। ਅਮਰੀਕਾ 'ਚ ਹਾਲ ਹੀ ਵਿਚ ਵਾਇਰਸ ਦੇ ਨਵੇਂ ਮਾਮਲਿਆਂ, ਇਸ ਤੋਂ ਹੋਣ ਵਾਲੀਆਂ ਮੌਤਾਂ ਅਤੇ ਹਸਪਤਾਲ 'ਚ ਭਰਤੀ ਹੋ ਰਹੇ ਮਰੀਜ਼ਾਂ ਦੀ ਗਿਣਤੀ ਬਹੁਤ ਵਧੀ ਹੈ। ਅਮਰੀਕਾ 'ਚ ਹੁਣ ਤੱਕ ਕੋਵਿਡ-19 ਨਾਲ 2,90,000 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਉਨ੍ਹਾਂ ਕਿਹਾ ਕਿ 2015 'ਚ ਜਦੋਂ ਮੈਂ ਇਸਦਾ ਅਨੁਮਾਨ ਲਗਾਇਆ ਸੀ, ਮੈਂ ਮ੍ਰਿਤਕਾਂ ਦੀ ਗਿਣਤੀ ਇਸ ਤੋਂ ਜ਼ਿਆਦਾ ਦੱਸੀ ਸੀ। ਇਸ ਲਈ ਵਾਇਰਸ ਇਸ ਤੋਂ ਜ਼ਿਆਦਾ ਖਤਰਨਾਕ ਹੋ ਸਕਦਾ ਸੀ। ਅਸੀਂ ਸਭ ਤੋਂ ਖਰਾਬ ਸਥਿਤੀ ਦਾ ਸਾਹਮਣਾ ਨਹੀਂ ਕਰਨਾ ਪਿਆ ਪਰ ਅਮਰੀਕਾ ਅਤੇ ਪੂਰੇ ਵਿਸ਼ਵ ਦੀ ਅਰਥ ਵਿਵਸਥਾ 'ਤੇ ਪਏ ਇਸ ਦੇ ਅਸਰ ਨੇ ਮੈਨੂੰ ਕਾਫ਼ੀ ਹੈਰਾਨ ਕੀਤਾ ਜੋ ਉਸ ਤੋਂ ਕਈ ਜ਼ਿਆਦਾ ਹੈ, ਜਿਸ ਦਾ ਮੈਂ 5 ਸਾਲ ਪਹਿਲਾਂ ਅਨੁਮਾਨ ਲਗਾਇਆ ਸੀ। ਦੁਨੀਆ ਨੂੰ 2015 'ਚ ਅਜਿਹੀ ਮਹਾਮਾਰੀ ਸਬੰਧੀ ਚਿਤਾਵਨੀ ਦੇਣ ਵਾਲੇ ਗੇਟਸ ਨੇ ਐਤਵਾਰ ਨੂੰ ਕਿਹਾ ਕਿ ਮੈਨੂੰ ਲਗਦਾ ਹੈ ਕਿ ਅਮਰੀਕਾ ਇਸ ਨਾਲ ਬਿਹਤਰ ਤਰੀਕੇ ਨਾਲ ਨਜਿੱਠ ਸਕਦਾ ਸੀ।
ਬਿਲ ਐਂਡ ਮੇਲਿੰਡਾ ਗੇਟਸ ਫਾਊਂਡੇਸ਼ਨ ਦੇ ਸਹਿ-ਪ੍ਰਧਾਨ ਨੇ ਕਿਹਾ ਕਿ ਬੇਹੱਦ ਦੁਖ ਦੀ ਗੱਲ ਹੈ ਕਿ ਆਉਣ ਵਾਲੇ 4 ਤੋਂ 6 ਮਹੀਨਿਆਂ 'ਚ ਸੰਸਾਰਿਕ ਮਹਾਮਾਰੀ ਦਾ ਕਹਿਰ ਬੇਹੱਦ ਵਧ ਸਕਦਾ ਹੈ। ਆਈ. ਐੱਚ. ਐੱਮ. ਈ. (ਸਿਹਤ ਮੈਟ੍ਰਿਕਸ ਅਤੇ ਮੁਲਾਂਕਣ ਸੰਸਥਾਨ) ਦੇ ਅਨੁਮਾਨ ਮੁਤਾਬਕ ਹੋਰ 2,00,000 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਸਕਦੀ ਹੈ। ਜੇਕਰ ਅਸੀਂ ਮਾਸਕ ਪਾਉਣ ਵਰਗੇ ਨਿਯਮਾਂ ਦੀ ਪਾਲਣਾ ਕਰਦੇ ਹਨ ਤਾਂ ਮੌਤਾਂ ਦੇ ਇਹ ਮਾਮਲੇ ਘੱਟ ਹੋ ਸਕਦੇ ਹਨ।

EmoticonEmoticon