ਖੇਤੀ ਕਾਨੂਨਾਂ ਖ਼ਿਲਾਫ਼ ਦਿੱਲੀ ਦੀਆਂ ਸਰਹਦਾਂ 'ਤੇ ਧਰਨਾ ਦੇ ਰਹੇ ਕਿਸਾਨਾਂ ਨੂੰ ਇਕ ਮਹੀਨਾ ਪੂਰਾ ਹੋ ਗਿਆ ਹੈ। ਜੂਨ ਮਹੀਨੇ 'ਚ ਜਦੋਂ ਸਰਕਾਰ ਤਿੰਨ ਆਰਡੀਨੈਂਸ ਖੇਤੀ ਨਾਲ ਸਬੰਧਤ ਲਿਆਈ ਸੀ ਤਾਂ ਉਦੋਂ ਤੋਂ ਹੀ ਕਿਸਾਨ ਇਨ੍ਹਾਂ ਦੇ ਖ਼ਿਲਾਫ਼ ਅੰਦੋਲਨ ਕਰ ਰਹੇ ਹਨ। ਸਤੰਬਰ ਮਹੀਨੇ 'ਚ ਇੰਨਾ ਆਰਡੀਨੈਂਸਾਂ ਨੂੰ ਬਿੱਲ ਦੀ ਸ਼ਕਲ 'ਚ ਪਾਸ ਕਰਦਿਆਂ ਕਾਨੂੰਨ ਬਣਾਇਆ ਗਿਆ ਤਾਂ ਇਹ ਅੰਦੋਲਨ ਤੇਜ਼ ਹੀ ਗਿਆ। ਹੁਣ ਤਕ ਦੇ ਅੰਦੋਲਨ ਨੂੰ ਯਾਦ ਕਰਦਿਆਂ ਬੀਕੇਯੂ ਕਿਸਾਨ ਲੀਡਰ ਤਲਵਿੰਦਰ ਸਿੰਘ ਨੇ ਕਿਹਾ ਕਿ ਜਦੋਂ ਇੰਨਾ ਕਾਨੂੰਨਾਂ ਦੇ ਸਬੰਧ 'ਚ ਆਰਡੀਨੈਂਸ ਲਿਆਂਦੇ ਗਏ ਸੀ ਉਦੋਂ ਤੋਂ ਹੀ ਪੰਜਾਬ 'ਚ ਕਿਸਾਨ ਜਥੇਬੰਦੀਆਂ ਇਨ੍ਹਾਂ ਦੇ ਖ਼ਿਲਾਫ਼ ਲਾਮਬੰਦ ਹੋਣਾ ਸ਼ੁਰੂ ਹੋ ਗਈਆਂ ਸੀ। ਇਸ ਅੰਦੋਲਨ ਨੇ 7 ਵੱਡੇ ਵਹਿਮ ਕੱਢ ਦਿੱਤੇ ਹਨ ਜੋ ਤੁਸੀਂ ਹੇਠਾਂ ਵੀਡੀਓ ਵਿੱਚ ਦੇਖ ਸਕਦੇ ਹੋ।
26 December 2020
Subscribe to:
Post Comments (Atom)

EmoticonEmoticon