29 December 2020

ਹੁਣੇ-ਹੁਣੇ ਕੇਜਰੀਵਾਲ ਨੇ ਕਿਸਾਨਾਂ ਲਈ ਕਰਤਾ ਵੱਡਾ ਐਲਾਨ

Tags

ਆਮ ਆਦਮੀ ਪਾਰਟੀ ਦੇ ਨੇਤਾ ਰਾਘਵ ਚੱਢਾ ਨੇ ਮੰਗਲਵਾਰ ਨੂੰ ਦੱਸਿਆ ਕਿ ਦਿੱਲੀ ਦੀ ਸਿੰਘੂ ਸਰਹੱਦ ’ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਲਈ ਮੁਫ਼ਤ ਵਾਈ-ਫਾਈ ਉਪਲੱਬਧ ਕਰਾਉਣ ਲਈ ਹੌਟਸਪੌਟ ਸਥਾਪਤ ਕੀਤਾ ਜਾਵੇਗਾ। ਚੱਢਾ ਨੇ ਇਕ ਪੱਤਰਕਾਰ ਸੰਮੇਲਨ ’ਚ ਕਿਹਾ ਕਿ ਇਹ ਫ਼ੈਸਲਾ ‘ਕਿਸਾਨਾਂ ਦੇ ਸੇਵਾਦਾਰ ਅਰਵਿੰਦ ਕੇਜਰੀਵਾਲ’ ਨੇ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਲੋਕ ਚਾਹੁੰਦੇ ਹਾਂ ਕਿ ਕਿਸਾਨ ਆਪਣੇ ਪਰਿਵਾਰਾਂ ਨਾਲ ਸੰਪਰਕ ਵਿਚ ਰਹਿਣ। ਅਸੀਂ ਮੁਫ਼ਤ ਵਾਈ-ਫਾਈ ਹੌਟਸਪੌਟ ਲਈ ਕੁਝ ਥਾਵਾਂ ਦੀ ਪਹਿਚਾਣ ਕੀਤੀ ਹੈ। ਇਹ ਅਰਵਿੰਦ ਕੇਜਰੀਵਾਲ ਅਤੇ ਪਾਰਟੀ ਵਲੋਂ ਇਕ ਪਹਿਲ ਹੈ। ਦੱਸਣਯੋਗ ਹੈ ਕਿ ਖੇਤੀ ਕਾਨੂੰਨਾਂ ਖ਼ਿ-ਲਾ-ਫ਼ ਕਿਸਾਨ ਦਿੱਲੀ ਦੀਆਂ ਬਰੂਹਾਂ ’ਤੇ ਕੜਾਕੇ ਦੀ ਠੰਡ ਦਰਮਿਆਨ ਵੀ ਡਟੇ ਹੋਏ ਹਨ।

ਅੱਜ ਕਿਸਾਨ ਅੰਦੋਲਨ ਦਾ 34ਵਾਂ ਦਿਨ ਹੈ। ਹੁਣ ਸਰਕਾਰ ਨੇ ਕਿਸਾਨਾਂ ਨੂੰ 30 ਦਸੰਬਰ ਯਾਨੀ ਕਿ ਭਲਕੇ ਗੱਲਬਾਤ ਕਰਨ ਦਾ ਰਸਮੀ ਸੱਦਾ ਭੇਜਿਆ ਹੈ। ਕਿਸਾਨਾਂ ਨੇ ਇਸ ਪ੍ਰਸਤਾਵ ਨੂੰ ਮੰਨ ਲਿਆ ਹੈ ਪਰ ਨਾਲ ਹੀ ਅੰਦੋਲਨ ਨੂੰ ਹੋਰ ਵੱਡਾ ਕਰਨ ਦੀ ਤਿਆਰੀ ਵੀ ਕਿਸਾਨ ਕਰ ਰਹੇ ਹਨ। ਚੱਢਾ ਨੇ ਕਿਹਾ ਕਿ ਜੇਕਰ ਮੰਗ ਵੱਧ ਹੋਈ ਤਾਂ ਅਜਿਹੇ ਵਿਚ ਹੋਰ ਹੌਟਸਪੌਟ ਲਾਏ ਜਾਣਗੇ। ਕੇਂਦਰ ਦੇ ਨਵੇਂ ਖੇਤੀ ਕਾਨੂੰਨਾਂ ਦੀ ਮੰਗ ਨੂੰ ਲੈ ਕੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਕਿਸਾਨ ਦਿੱਲੀ ਦੀਆਂ ਸਰਹੱਦਾਂ ’ਤੇ ਪਿਛਲੇ ਇਕ ਮਹੀਨੇ ਤੋਂ ਪ੍ਰਦਰਸ਼ਨ ਕਰ ਰਹੇ ਹਨ। ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਕਿਸਾਨਾਂ ਦਾ ਸਮਰਥਨ ਕਰ ਰਹੀ ਹੈ। ਇਸ ਮਹੀਨੇ ਦੀ ਸ਼ੁਰੂਆਤ ’ਚ ਕੇਜਰੀਵਾਲ ਨੇ ਸਿੰਘੂ ਸਰਹੱਦ ਦਾ ਦੌਰਾ ਕੀਤਾ ਸੀ ਅਤੇ ਇਸ ਤੋਂ ਬਾਅਦ ਬੀਤੇ ਐਤਵਾਰ ਨੂੰ ਵੀ ਉਹ ਕਿਸਾਨਾਂ ਦਰਮਿਆਨ ਗਏ ਸਨ, ਜਿੱਥੇ ਉਨ੍ਹਾਂ ਨੇ ਮੰਗ ਕੀਤੀ ਸੀ ਕਿ ਕੇਂਦਰ ਸਰਕਾਰ ਖੇਤੀ ਕਾਨੂੰਨਾਂ ਨੂੰ ਵਾਪਸ ਲਵੇ।


EmoticonEmoticon