8 December 2020

ਕਿਸਾਨ ਜਥੇਬੰਦੀਆਂ ਨੂੰ ਅਮਿਤ ਸ਼ਾਹ ਨੇ ਬੁਲਾਇਆ, ਚਾਰੇ ਪਾਸੇ ਮੱਚ ਗਈ ਹਲਚਲ

Tags

ਦਿੱਲੀ ‘ਚ ਸਿੰਘੂ ਬਾਰਡਰ ‘ਤੇ ਨਵੇਂ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ‘ਚ ਕਿਸਾਨ ਯੂਨੀਅਨ ਅੰਦੋਲਨ ਕਰ ਰਹੇ ਹਨ। ਕਿਸਾਨ ਜੱਥੇਬੰਦੀਆਂ ਨੇ ਅੱਜ ਯਾਨੀ ਮੰਗਲਵਾਰ ਨੂੰ ਭਾਰਤ ਬੰਦ ਦੀ ਅਪੀਲ ਕੀਤੀ ਸੀ, ਜਿਸ ਦਾ ਅਸਰ ਕਈ ਸੂਬਿਆਂ ‘ਚ ਦੇਖਣ ਨੂੰ ਮਿਲ ਰਿਹਾ ਹੈ। ਉੱਥੇ ਹੀ ਕਿਸਾਨ ਅੰਦੋਲਨ ਦੇ ਸਮਰਥਨ ‘ਚ ਕਈ ਵੱਡੀਆਂ ਪਾਰਟੀਆਂ ਵੀ ਨਾਲ ਖੜ੍ਹੀਆਂ ਦਿੱਸ ਰਹੀਆਂ ਹਨ। ਉਥੇ ਹੀ ਇਸ ਵਿਚਾਲੇ ਹੁਣ ਵੱਡੀ ਖਬਰ ਸਾਹਮਣੇ ਆਈ ਹੈ। ਦਸਣਯੋਗ ਹੈ ਕਿ ਖੇਤੀ ਬਿੱਲਾਂ ਖਿਲਾਫ ਇਕੱਠੇ ਹੋਏ ਜਨਸਮੂਹ ਨੂੰ ਦੇਖਦੇ ਹੋਏ ਹੁਣ ਕੇਂਦਰ ਸਰਕਾਰ ਮਜਬੂਰ ਹੋ ਚੁਕੀ ਹੈ ਜਿਸ ਤਹਿਤ ਮੀਟਿੰਗ ਤੋਂ ਪਹਿਲਾਂ ਦੀ ਮੀਟਿੰਗ ਵੀ ਬੁਲਾਈ ਗਈ ਹੈ।

ਹੁਣ ਦੇਖਣਾ ਹੋਵੇ ਕਿ 9 ਦਸੰਬਰ ਦੀ ਅਹਿਮ ਮੀਟਿੰਗ ਤੋਂ ਪਹਿਲਾਂ ਦੀ ਅੱਜ ਦੀ ਇਸ ਮੀਟਿੰਗ ਵਿਚ ਕੀ ਸ੍ਹਾਮਣੇ ਆਉਂਦਾ ਹੈ। ਜਿਥੇ ਅੱਜ ਸ਼ਾਮ ਨੂੰ ਕਿਸਾਨ ਆਗੂ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਨਗੇ। ਉਥੇ ਹੀ ਇਸ ਅਤੋਂ ਪਹਿਲਾਂ ਕਿਸਾਨਾਂ ਵੱਲੋਂ ਪ੍ਰੈਸ ਕਾਨਫਰੰਸ ਵੀ ਕੀਤੀ ਜਾਵੇਗੀ। ਜਿਸ ਵਿਓਚ ਹੋਰ ਨੀਤੀਆਂ ਬਾਰੇ ਖੁਲਾਸਾ ਕੀਤਾ ਜਾਵੇਗਾ ,ਉਥੇ ਹੀ ਇਸ ਮੀਟਿੰਗ ਵਿਚ ਦੱਸਿਆ ਜਾ ਰਿਹਾ ਹੈ ਕਿ ਕਿਸਾਨਾਂ ਦੇ ਵਫਦ ਦੇ 13 ਮੈਂਬਰ ਸ਼ਾਮਿਲ ਹੋਣਗੇ। ਜਿਥੇ ਖੇਤੀ ਕਾਨੂੰਨ ਬਾਰੇ ਅਹਿਮ ਚਰਚਾ ਅਤੇ ਫੈਸਲੇ ਦੀ ਗੱਲ ਸਾਹਮਣੇ ਆਵੇਗੀ। ਜ਼ਿਕਰਯੋਗ ਹੈ ਕਿ ਖੇਤੀਬਾੜੀ ਕਾਨੂੰਨਾਂ ਵਿਰੁੱਧ ਦਿੱਲੀ-ਯੂ.ਪੀ. ਬਾਰਡਰ ‘ਤੇ ਕਿਸਾਨਾਂ ਦਾ ਪ੍ਰਦਰਸ਼ਨ ਜਾਰੀ ਹੈ। ਕਈ ਥਾਂਵਾਂ ‘ਤੇ ਰੇਲ ਆਵਾਜਾਈ ਰੋਕ ਕੇ ਚੱ-ਕਾ ਜਾਮ ਕਰਨ ਦੀ ਕੋਸ਼ਿਸ਼ ਹੋ ਰਹੀ ਹੈ।


EmoticonEmoticon