9 December 2020

ਕਿਸਾਨਾਂ ਨੇ ਮੀਟਿੰਗ ਤੋਂ ਬਾਅਦ ਰਾਤੋ-ਰਾਤ ਬਣਾਈ ਨਵੀਂ ਰਣਨੀਤੀ! ਲਿਆ ਵੱਡਾ ਫੈਸਲਾ!

Tags

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਕਿਸਾਨ ਆਗੂਆਂ ਦੀ ਮੀਟਿੰਗ ਦੇਰ ਰਾਤ ਖ਼ਤਮ ਹੋਈ। ਇਸ ਮੀਟਿੰਗ ਤੋਂ ਬਾਅਦ ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਬਿੱਲਾਂ ਨੂੰ ਰੱਦ ਕਰਨ ਲਈ ਤਿਆਰ ਨਹੀਂ ਹੈ। ਸਰਕਾਰ ਕਲ ਇੱਕ ਪ੍ਰਸਤਾਵ ਤਿਆਰ ਕਰ ਕੇ ਕਿਸਾਨਾਂ ਆਗੂਆਂ ਕੋਲ ਵਿਚਾਰ ਲਈ ਭੇਜੇਗੀ। ਉਨ੍ਹਾਂ ਕਿਹਾ ਕਿ ਸਰਕਾਰ ਖੇਤੀ ਬਿੱਲਾਂ ਵਿੱਚ ਕਿਸੇ ਤਰਾਂ ਦੇ ਸੁਧਾਰ ਬਾਰੇ ਪ੍ਰਸਤਾਵ ਭੇਜ ਸਕਦੀ ਹੈ ਜਿਸ ਉੱਤੇ ਕਲ ਹੋਣ ਵਾਲੀ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਵਿੱਚ ਵਿਚਾਰ ਕੀਤਾ ਜਾਵੇਗਾ।

ਇਸ ਤੋਂ ਬਾਅਦ ਕਿਸਾਨ ਆਗੂਆਂ ਨੇ ਫ਼ੈਸਲਾ ਕੀਤਾ ਹੈ ਕਿ ਸਰਕਾਰ ਨਾਲ ਅਗਲੀ ਮੀਟਿੰਗ ਬਾਰੇ ਫ਼ੈਸਲਾ ਇਸ ਪ੍ਰਸਤਾਵ ਉੱਤੇ ਵਿਚਾਰ ਤੋਂ ਬਾਅਦ ਹੀ ਕੀਤਾ ਜਾਵੇਗਾ। ਉਸ ਤੋਂ ਬਾਅਦ ਹੀ ਅਗਲੀ ਮੀਟਿੰਗ ਕਰਨੀ ਹੈ ਕਿ ਨਹੀਂ ਇਸ ਬਾਰੇ ਫ਼ੈਸਲਾ ਲਿਆ ਜਾਵੇਗਾ। ਦੱਸ ਦੇਈਏ ਕਿ ਕਿਸਾਨ ਆਗੂਆਂ ਨਾਲ ਛੇਵੇਂ ਦੌਰ ਦੀ ਮੀਟਿੰਗ ਕਲ ਮਿੱਥੀ ਗਈ ਸੀ ਜੋ ਹੁਣ ਨਹੀਂ ਹੋਵੇਗੀ ਅਤੇ ਕਿਸਾਨ ਜਥੇਬੰਦੀਆਂ ਸਰਕਾਰ ਵੱਲੋਂ ਭੇਜੇ ਜਾਣ ਵਾਲੇ ਪ੍ਰਸਤਾਵ ਉੱਤੇ ਵਿਚਾਰ ਕਰ ਕੇ ਹੀ ਅਗਲੀ ਮੀਟਿੰਗ ਬਾਰੇ ਫ਼ੈਸਲਾ ਲੈਣਗੀਆਂ।


EmoticonEmoticon