ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਸੂਬਾ ਪ੍ਰਧਾਨ ਦਿੱਲੀ ਕਿਸਾਨ ਮੋਰਚੇ ਦੀ ਸਟੇਜ ਤੋਂ ਕਿਹਾ ਕਿ ਸਟੇਜ ਤੋਂ ਬੋਲਦਿਆਂ ਲੋਕਾਂ ਕਿਹਾ ਕਿ ਬੇਨਤੀ ਇੱਕ ਤਾਂ ਨਿਸ਼ਾਨ ਸਾਹਿਬ ਉਤਾਰ ਦਵੋ; ਇਸ ਨਾਲ ਸੰਘਰਸ਼ ਨੂੰ ਖਾ--ਲਿ-ਸ-ਤਾ-ਨੀ ਰੰਗਤ ਦਿੱਤੀ ਜਾ ਰਹੀ ਹੈ। ਇੱਕ ਨਿਹੰਗ ਸਿੰਘਾਂ ਨੂੰ ਕਿਹਾ ਤੁਸੀਂ ਇੱਥੋਂ ਛਾਉਣੀ ਪੁੱਟ ਕੇ ਚਲੇ ਜਾਵੋ; ਸਾਨੂੰ ਹਲੇ ਤੁਹਾਡੀ ਕੋਈ ਲੋੜ ਨਹੀੰ। ਤੁਹਾਡੇ ਇੱਥੇ ਬੈਠਣ ਨਾਲ ਗਲ਼ਤ ਸੁਨੇਹਾ ਜਾ ਰਿਹਾ ਹੈ। ਇਸ ਲਈ ਸਾਨੂੰ ਕਿਸੇ ਵੀ ਅਜਿਹੀ ਗੱਲ ਤੋਂ ਗੁਰਜੇ ਕਰਨਾ ਚਾਹੀਦਾ ਹੈ, ਜਿਸ ਤੋਂ ਸਰਕਾਰ ਨੂੰ ਕਹਿਣ ਨੂੰ ਮੌਕਾ ਮਿਲੇ ਕਿ ਇਹ ਵੱਖਵਾਦੀਆਂ ਦਾ ਅੰਦੋਲਨ ਹੈ।
ਇਸਦੇ ਨਾਲ ਹੀ ਕਿਸਾਨਾਂ ਦੇ ਸਮਰਥਨ ਵਿੱਚ ਮੋਰਚੇ ਉੱਤੇ ਡੇਰਾ ਲਾਏ ਬੈਠੇ 'ਨਿਹੰਗ ਸਿੰਘਾਂ ਨੂੰ ਬੇਨਤੀ ਕੀਤੀ ਹੈ ਕਿ ਇੱਥੋਂ ਛਾਉਣੀ ਚੁੱਕ ਲਵੋ। ਇੱਥੇ ਛਾਉਣੀ ਦੀ ਲੋੜ ਨਹੀਂ ਹੈ ਤੇ ਛਾਉਣੀ ਕਿਸੇ ਹੋਰ ਥਾਂ ਲਾ ਲਾਵੋ। ਕਿਸਾਨ ਆਗੂ ਨੇ ਕਿਹਾ ਕਿ ਤੁਸੀਂ ਸਿੱਖ ਕੌਮ ਦੀ ਮਹਾਨ ਫੌਜ ਹੋ ਤੇ ਅਸੀਂ ਜਾਣਦੇ ਹਾਂ ਤੁਸੀਂ ਸੰਘਰਸ਼ ਲਈ ਕੁਰਬਾਨੀ ਦੇਣ ਲਈ ਸਾਡੇ ਤੋਂ ਚਾਰ ਕਦਮ ਅੱਗੇ ਹੋ ਹੋਵੋਗੇ। ਪਰ ਤੁਹਾਡੇ ਮੌਜੂਦਗੀ ਨਾਲ ਸਰਕਾਰ ਨੂੰ ਬੇਵਜ੍ਹਾ ਇਸਨੂੰ ਧਾਰਮਿਕ ਰੰਗਤ ਦੇਣ ਦਾ ਮੌਕਾ ਮਿਲ ਰਿਹਾ ਹੈ। ਕਿਸਾਨ ਆਗੂ ਬਲਵੀਰ ਸਿੰਘ ਨੇ ਕਿਹਾ ਕਿ ਇਸ ਸਬੰਧੀ ਉਨ੍ਹਾਂ ਨਿਹੰਗ ਸਿੰਘਾਂ ਦੇ ਆਗੂਆਂ ਨੂੰ ਵੀ ਬੇਨਤੀ ਕੀਤੀ ਹੈ। ਉਨ੍ਹਾਂ ਕਿਹਾ ਨਿਹੰਗ ਸਿੰਘ ਗੁਰੂ ਦੀਆਂ ਲਾਡਲੀਆਂ ਫੌਜਾਂ ਹਨ। ਇਸ ਸਾਡਾ ਸਭਿਆਚਾਰ ਦੇ ਪ੍ਰਤੀਕ ਹਨ। ਜਦੋਂ ਲੋੜ ਪਈ ਤਾਂ ਅਸੀਂ ਸਿੰਘਾਂ ਨੂੰ ਬਲਾਵਾਂਗੇ।

EmoticonEmoticon