1 December 2020

ਮੀਟਿੰਗ ਤੋਂ ਬਾਹਰ ਆਉਣ ਸਾਰ ਕਿਸਾਨਾਂ ਨੇ ਦਿੱਤਾ ਕੇਂਦਰ ਨੂੰ ਵੱਡਾ ਝ-ਟ-ਕਾ

Tags

ਕਿਸਾਨਾਂ ਤੇ ਕੇਂਦਰੀ ਮੰਤਰੀਆਂ ਦੀ ਮੀਟਿੰਗ ਬੇਸਿੱਟਾ ਰਹੀ ਹੈ। ਆਗੂਆਂ ਨੇ ਕਿਹਾ ਮੋਦੀ ਸਰਕਾਰ ਟਾਲਣ ਦੀ ਕੋਸ਼ਿਸ਼ ਕਰ ਰਹੀ ਸੀ। ਇਸ ਲਈ ਉਹ ਮੀਟਿੰਗ ਛੱਡ ਕੇ ਬਾਹਰ ਆ ਗਏ ਹਨ। ਕਿਸਾਨਾਂ ਨੂੰ ਖ-ਦ-ਸ਼ਾ ਸੀ ਕਿ ਸਰਕਾਰ ਮਸਲੇ ਨੂੰ ਠੰਢਾ ਕਰਨ ਵਾਲੀ ਰਣਨੀਤੀ ਉਤੇ ਚੱਲ ਰਹੀ ਹੈ। ਸਰਕਾਰ ਨੇ ਕਿਸਾਨਾਂ ਨੂੰ ਪੇਸ਼ਕਸ਼ ਕੀਤੀ ਸੀ ਕਿ ਉਨ੍ਹਾਂ ਵੱਲੋਂ ਉਠਾਏ ਮੁੱਦਿਆਂ ਉਤੇ ਇਕ ਕਮੇਟੀ ਬਣਾਈ ਜਾਵੇਗੀ। ਸਰਕਾਰ ਨੇ ਕਿਸਾਨਾਂ ਨੇਤਾਵਾਂ ਨੂੰ ਕਿਹਾ ਕਿ ਉਹ ਕਿਸਾਨ ਸੰਗਠਨ ਦੇ 4-5 ਲੋਕਾਂ ਦੇ ਨਾਮ ਇਸ ਮੁੱਦੇ ਉਤੇ ਚਰਚਾ ਲਈ ਦੇਣ। ਤੇ ਇਕ ਕਮੇਟੀ ਦਾ ਗਠਨ ਕੀਤਾ ਜਾਵੇਗਾ।

ਜਿਸ ਵਿਚ ਸਰਕਾਰ ਦੇ ਪ੍ਰਤੀਨਿਧੀ ਤੇ ਖੇਤੀ ਮਾਹਰ ਵੀ ਸ਼ਾਮਲ ਹੋਣਗੇ। ਇਸ ਤੋਂ ਤੈਅ ਹੈ ਕਿ ਸਰਕਾਰ ਅਜੇ ਮਾਮਲੇ ਨੂੰ ਲਟਕਾਉਣ ਵਾਲੇ ਰਾਹ ਪਈ ਜਾਪ ਰਹੀ ਹੈ। ਕਿਉਂਕਿ ਪਿਛਲੀ ਮੀਟਿੰਗ ਵਿਚ ਵੀ ਸਰਕਾਰ ਨੇ ਕਿਹਾ ਸੀ ਕਿ ਉਹ ਮਸਲੇ ਉਤੇ ਵਿਚਾਰ ਲਈ ਕਮੇਟੀ ਬਣਾਵੇਗੀ ਪਰ ਉਨਾ ਚਿਰ ਕਿਸਾਨ ਆਪਣਾ ਅੰਦੋਲਨ ਵਾਪਸ ਲੈਣ। ਕਿਸਾਨ ਆਗੂਆਂ ਨੇ ਕਿਹਾ ਹੈ ਕਿ ਉਹ ਸਿਰਫ ਟਾਲਣ ਦੀ ਕੋਸ਼ਿਸ਼ ਹੈ। ਸਰਕਾਰ ਖੁਦ ਮਸਲੇ ਦਾ ਹੱਲ ਨਹੀਂ ਚਾਹੁੰਦੀ। ਹੁਣ ਕਿਸਾਨਾਂ ਨੇ ਅੰਦੋਲਨ ਜ਼ਾਰੀ ਰੱਖਣ ਦਾ ਫੈਸਲਾ ਕੀਤਾ ਹੈ।


EmoticonEmoticon