2 January 2021

3-4 ਜਨਵਰੀ ਪੰਜਾਬ ਦਾ ਮੌਸਮ, ਮੌਸਮ ਵਿਭਾਗ ਨੇ ਦਿੱਤੀ ਵੱਡੀ ਚਿਤਾਵਨੀ

Tags

ਸਾਲ 2021 ਦੇ ਪਹਿਲੇ ਦਿਨ ਦੀ ਸ਼ੁਰੂਆਤ ਕੜਾਕੇ ਦੀ ਠੰਡ ਅਤੇ ਸੰਘਣੀ ਧੁੰਦ ਨਾਲ ਹੋ ਚੁਕੀ ਹੈ। ਬੀਤੇ ਦਿਨਾਂ ਤੋਂ ਜਾਰੀ ਠੰਡ ਵਿਚ ਅੱਜ ਅਚਾਨਕ ਵਾਧਾ ਵੇਖਣ ਨੂੰ ਮਿਲਿਆ ਹੈ, ਜਿਸ ਨੂੰ ਮੌਸਮ ਵਿਚ ਆਉਣ ਵਾਲੇ ਵੱਡੇ ਬਦਲਾ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ। ਇਸ ਦੌਰਾਨ ਮੌਸਮ ਵਿਭਾਗ ਨੇ ਵੀ ਜਨਵਰੀ ਦੇ ਪਹਿਲੇ ਹਫਤੇ ਦੌਰਾਨ ਮੀਂਹ ਅਤੇ ਗੜ੍ਹੇਮਾਰੀ ਹੋਣ ਦੀ ਭਵਿੱਖਬਾਣੀ ਕੀਤੀ ਹੈ। ਨਵੇਂ ਸਾਲ ਦੇ ਪਹਿਲੇ ਦਿਨ ਸੰਘਣੀ ਧੁੰਦ ਤੋਂ ਬਾਅਦ ਅੱਜ ਦੂਜੇ ਦਿਨ ਕਿਣਮਿਣ ਸ਼ੁਰੂ ਹੋ ਗਈ। ਪਹਿਲਾਂ ਧੁੰਦ ਤੇ ਹੁਣ ਮੀਂਹ ਕਾਰਨ ਠੰਢ ਵਧ ਗਈ। ਇੱਥੇ ਦੱਸਣਯੋਗ ਹੈ ਕਿ ਬੀਤੇ ਦਿਨ ਮੌਸਮ ਵਿਭਾਗ ਨੇ ਚਿਤਾਵਨੀ ਦਿੱਤੀ ਸੀ ਕਿ ਠੰਢੀਆਂ ਹਵਾਵਾਂ ਨਾਲ ਮੀਂਹ ਪਵੇਗਾ।

ਸ਼ਨਿਚਰਵਾਰ ਨੂੰ ਧੁੰਦ ਤਾਂ ਨਹੀਂ ਪਈ ਪਰ ਬੱਦਲਵਾਈ ਸਵੇਰ ਤੋਂ ਹੀ ਬਣੀ ਹੋਈ ਸੀ। 12 ਵਜੇ ਤੋਂ ਪੰਜਾਬ ਵਿਚ ਕਈ ਥਾਵਾਂ 'ਤੇ ਮੀਂਹ ਦੇ ਛਰਾਟੇ ਪਏ। ਮੌਸਮ ਵਿਭਾਗ ਅਨੁਸਾਰ ਅੱਜ ਇਸੇ ਤਰ੍ਹਾਂ ਛਰਾਟੇ ਪੈਣਗੇ ਅਤੇ ਆਉਣ ਵਾਲੇ ਦਿਨਾਂ ਦੌਰਾਨ ਵੀ ਟੁੱਟਵਾਂ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਨਾਲ ਹੀ ਪੰਜਾਬ 'ਚ ਠੰਢ ਹੋਰ ਵੱਧਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਮੁਤਾਬਕ 2 ਤੋਂ 4 ਜਨਵਰੀ ਤਕ ਹਲਕੇ ਮੀਂਹ ਦੀ ਸੰਭਾਵਨਾ ਹੈ। ਜਦਕਿ 5 ਤੋਂ 6 ਜਨਵਰੀ ਵਿਚਾਲੇ ਹਲਕੀ ਤੋਂ ਦਰਮਿਆਨੀ ਬਾਰਸ਼ ਹੋ ਸਕਦੀ ਹੈ। ਮੀਂਹ ਦੀ ਆਮਦ ਬਾਅਦ ਆਬੋ-ਹਵਾ ਵਿਚ ਸੁਧਾਰ ਮਿਲਣ ਦੇ ਆਸਾਰ ਹਨ। ਮੌਸਮ ਵਿਭਾਗ ਮੁਤਾਬਕ 15 ਜਨਵਰੀ ਤੱਕ ਸੀਤ ਲਹਿਰ ਜਾਰੀ ਰਹੇਗੀ ਹਾਲਾਂਕਿ ਦਿਨ ਵੇਲੇ ਧੁੱਪ ਨਾਲ ਇਸ ਤੋਂ ਥੋੜ੍ਹੀ ਰਾਹਤ ਮਿਲੇਗੀ।


EmoticonEmoticon