ਇਸ ਵਾਰੀ 26 ਜਨਵਰੀ ਨੂੰ ਹੋਣ ਵਾਲੀ ਪਰੇਡ ਦੇ ਸਿਰਫ ਚਾਰ ਹਜ਼ਾਰ ਪਾਸ ਆਮ ਲੋਕਾਂ ਨੂੰ ਵੇਚੇ ਜਾਣਗੇ। ਇਹ ਫੈਸਲਾ ਕੋਰੋਨਾ ਤੇ ਕਿਸਾਨ ਅੰਦੋਲਨ ਕਰਕੇ ਲਿਆ ਗਿਆ ਹੈ। ਇਸ ਵਾਰ ਪਾਸ ਤੇ ਪਛਾਣ ਪੱਤਰ ਨਵੀਂ ਦਿੱਲੀ ਦੀ ਸਰਹੱਦ ‘ਤੇ ਦਿਖਾਉਣੇ ਪੈਣਗੇ। ਜਾਣ-ਪਛਾਣ ਪੱਤਰ ਉਹੀ ਹੋਣਾ ਚਾਹੀਦਾ ਹੈ ਜੋ ਪਾਸ ਨੂੰ ਖਰੀਦਣ ਵੇਲੇ ਦਿਖਾਇਆ ਜਾਂਦਾ ਹੈ। ਇਸ ਤੋਂ ਇਲਾਵਾ ਨਵੀਂ ਦਿੱਲੀ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸੁਰੱਖਿਆ ਏਜੰਸੀਆਂ ਸਮੇਤ ਸਾਰੀਆਂ ਏਜੰਸੀਆਂ ਦੀਆਂ ਮੀਟਿੰਗਾਂ 26 ਜਨਵਰੀ ਦੀਆਂ ਤਿਆਰੀਆਂ ਦੇ ਸੰਬੰਧ ‘ਚ ਸ਼ੁਰੂ ਹੋ ਗਈਆਂ ਹਨ।
ਰੱਖਿਆ ਮੰਤਰਾਲੇ ਨੇ ਦਿੱਲੀ ਪੁਲਿਸ ਨੂੰ ਸੂਚਿਤ ਕੀਤਾ ਹੈ ਕਿ ਇਸ ਵਾਰ ਸਿਰਫ 25 ਹਜ਼ਾਰ ਲੋਕਾਂ ਨੂੰ ਪਰੇਡ ‘ਚ ਹਿੱਸਾ ਲੈਣ ਦੀ ਇਜ਼ਾਜ਼ਤ ਹੋਵੇਗੀ। ਕਿਸਾਨ ਅੰਦੋਲਨ ਕਰਕੇ ਇਸ ਵਾਰ ਸ਼ਨਾਖਤੀ ਕਾਰਡ ਲਾਜ਼ਮੀ ਕਰ ਦਿੱਤਾ ਗਿਆ ਹੈ। ਲੋਕ ਪਛਾਣ ਪੱਤਰ ਦਿਖਾਉਣ ਤੋਂ ਬਾਅਦ ਹੀ ਪਾਸ ਖਰੀਦ ਸਕਦੇ ਹਨ। ਦਿੱਲੀ ਪੁਲਿਸ ਕਮਿਸ਼ਨਰ ਐਸ ਐਨ ਸ੍ਰੀਵਾਸਤਵ ਨੇ ਕਿਹਾ ਹੈ ਕਿ ਦਿੱਲੀ ਪੁਲਿਸ ਮੁਲਾਜ਼ਮਾਂ ਨੂੰ ਆਪਣੀ ਤਾਕਤ ਬਣਾਈ ਰੱਖਣੀ ਚਾਹੀਦੀ ਹੈ। ਇਨ੍ਹਾਂ ਚੋਂ ਚਾਰ ਹਜ਼ਾਰ ਪਾਸ ਆਮ ਲੋਕਾਂ ਨੂੰ ਵੇਚੇ ਜਾਣਗੇ। ਗ੍ਰਹਿ ਮੰਤਰਾਲੇ ਨੂੰ ਤਿੰਨ ਹਜ਼ਾਰ ਪਾਸ ਦਿੱਤੇ ਜਾਣਗੇ। ਬਾਕੀ ਪਾਸ ਰੱਖਿਆ ਮੰਤਰਾਲੇ ਦੇ ਨੇਤਾਵਾਂ ਤੇ ਵੀ.ਆਈ.ਪੀਜ਼ ਨੂੰ ਦਿੱਤੇ ਜਾਣਗੇ।
EmoticonEmoticon