22 January 2021

ਕਿਸਾਨਾਂ ਅਤੇ ਕੇਂਦਰ ਵਿਚਾਲੇ ਮੀਟਿੰਗ ਹੋਈ ਖਤਮ, ਬਾਹਰ ਆਉਂਦਿਆਂ ਹੀ ਕਰਤੇ ਵੱਡੇ ਖੁਲਾਸੇ

Tags

ਨਵੇਂ ਖੇਤੀ ਕਾਨੂੰਨਾਂ ਨੂੰ ਲੈ ਕੇ ਕੇਂਦਰ ਸਰਕਾਰ ਅਤੇ ਕਿਸਾਨ ਆਗੂਆਂ ਵਿਚਾਲੇ ਚੱਲ ਰਹੀ 11ਵੇਂ ਗੇੜ੍ਹ ਦੀ ਬੈਠਕ ਖ਼ਤਮ ਹੋ ਚੁੱਕੀ ਹੈ। ਇਹ ਬੈਠਕ ਵੀ ਪਹਿਲੀਆਂ ਬੈਠਕਾਂ ਦੀ ਤਰ੍ਹਾਂ ਬੇਸਿੱਟਾ ਹੀ ਰਹੀ ਹੈ। ਬੈਠਕ ਤੋਂ ਬਾਅਦ ਕਿਸਾਨ ਆਗੂਆਂ ਨੇ ਦੱਸਿਆ ਕਿ ਅੱਜ ਦੀ ਬੈਠਕ ’ਚ ਕੇਂਦਰ ਸਰਕਾਰ ਦੇ ਮੰਤਰੀਆਂ ਨੇ ਕਿਸਾਨਾਂ ਨੂੰ ਆਪਣੇ ਵਲੋਂ ਦਿੱਤੇ ਗਏ ਨਵੇਂ ਪ੍ਰਪੋਜ਼ਲ ਬਾਰੇ ਮੁੜ ਵਿਚਾਰ ਕਰਨ ਲਈ ਕਿਹਾ ਸੀ ਜਿਸ ’ਤੇ ਕਿਸਾਨ ਆਗੂਆਂ ਨੇ ਕਿਹਾ ਕਿ ਅਸੀਂ ਪਹਿਲਾਂ ਹੀ ਵਿਚਾਰ ਕਰਕੇ ਆਏ ਹਾਂ। ਅਸੀਂ ਕਾਨੂੰਨ ਵਾਪਸ ਕਰਨ ਤੋਂ ਘੱਟ ਕਿਸੇ ਵੀ ਮੰਗ ’ਤੇ ਨਹੀਂ ਮੰਨਾਂਗੇ। ਇਸ ’ਤੇ ਖੇਤੀਬਾੜੀ ਮੰਤਰੀ ਨੇ ਕਿਹਾ ਕਿ ਅਸੀਂ ਇਸ ਤੋਂ ਜ਼ਿਆਦਾ ਕੁਝ ਨਹੀਂ ਕਰ ਸਕਦੇ, ਇਹ ਸਾਡਾ ਆਖਰੀ ਪ੍ਰਪੋਜ਼ਲ ਹੈ। ਇੰਨਾ ਕਹਿ ਕੇ ਮੰਤਰੀ ਬੈਠਕ ’ਚੋਂ ਉੱਠ ਕੇ ਚਲੇ ਗਏ।

ਕਿਸਾਨ ਆਗੂਆਂ ਨੇ ਦੱਸਿਆ ਕਿ ਸਰਕਾਰ ਖੇਤੀ ਬਿੱਲਾਂ ’ਤੇ ਗੱਲਬਾਤ ਨੂੰ ਲੈ ਕੇ ਆਪਣੇ ਕਦਮ ਪਿੱਛੇ ਖਿੱਚ ਰਹੀ ਹੈ। ਸਰਕਾਰ ਨੇ ਅਗਲੀ ਬੈਠਕ ਦੀ ਵੀ ਕੋਈ ਤਾਰੀਖ਼ ਨਹੀਂ ਦਿੱਤੀ। ਖੇਤੀਬਾੜੀ ਮੰਤਰੀ ਨੇ ਕਿਹਾ ਕਿ ਗਣਤੰਤਰ ਦਿਵਸ ਕਾਰਨ ਹੁਣ 26 ਜਨਵਰੀ 2021 ਤਕ ਵਿਗਿਆਨ ਭਵਨ ਬੰਦ ਰਹੇਗਾ। ਇਸ ਲਈ ਅਗਲੀ ਬੈਠਕ ਵਿਗਿਆਨ ਭਵਨ ’ਚ ਨਹੀਂ ਹੋਵੇਗੀ ਪਰ ਕਿੱਥੇ ਹੋਵੇਗੀ ਉਨ੍ਹਾਂ ਨੇ ਇਹ ਨਹੀਂ ਦੱਸਿਆ। ਕਰੀਬ ਸਾਢੇ ਤਿੰਨ ਘੰਟਿਆਂ ਦੀ ਬਰੇਕ ਤੋਂ ਬਾਅਦ ਮੁੜ ਸ਼ੁਰੂ ਹੋਈ ਬੈਠਕ ਸਿਰਫ਼ 10 ਤੋਂ 12 ਮਿੰਟਾਂ ’ਚ ਹੀ ਇਹ ਬੈਠਕ ਖ਼ਤਮ ਕਰ ਦਿੱਤੀ ਗਈ।


EmoticonEmoticon