ਖੇਤੀ ਸੁਧਾਰ ਕਾਨੂੰਨ ਰੱਦ ਕਰਵਾਉਣ ਲਈ ਦਿੱਲੀ ਦੀਆਂ ਹੱਦਾ ਉਤੇ ਕਿਸਾਨ ਇਕ ਮਹੀਨੇ ਤੋਂ ਵੱਧ ਸਮੇਂ ਤੋਂ ਡਟੇ ਹੋਏ ਹਨ। ਇਸ ਦੌਰਾਨ ਧਰਨਾ ਸਥਾਨ ਤੋਂ ਲਗਾਤਾਰ ਮੰਦਭਾਗੀਆਂ ਖਬਰ ਆ ਰਹੀਆਂ ਹਨ। ਅੱਜ ਮੁੜ 4 ਕਿਸਾਨਾਂ ਦੀ ਮੌਤ ਦੀ ਖਬਰ ਆਈ ਹੈ।ਦਿੱਲੀ ਧਰਨੇ ਵਿੱਚ ਸ਼ਾਮਲ ਕਿਸਾਨ ਸਮਸ਼ੇਰ ਸਿੰਘ ਪੁੱਤਰ ਨਿਰਭੈ ਸਿੰਘ ਦੀ ਹਾਰਟ ਅ-ਟੈ-ਕ ਨਾਲ ਮੌ-ਤ ਹੋ ਗਈ ਹੈ। ਅੱਜ ਸਵੇਰੇ 9.30 ਵਜੇ ਕਿਸਾਨ ਨੇ ਦਮ ਤੋੜ ਦਿੱਤਾ। ਮ੍ਰਿਤਕ ਦੇਹ ਨੂੰ ਜੱਦੀ ਪਿੰਡ ਲਿੱਧੜਾਂ, ਜਿਲ੍ਹਾ ਸੰਗਰੂਰ ਲਿਜਾਇਆ ਜਾ ਰਿਹਾ ਹੈ। ਇਸੇ ਤਰ੍ਹਾਂ ਅੱਜ ਸਵੇਰੇ ਜੁਗਬੀਰ ਪਿੰਡ ਇਟਲ ਕਲਾਂ ਜੀਂਦ, ਉਮਰ 58 ਸਾਲਾ ਕਿਸਾਨ ਦੀ ਦਿਲ ਦਾ ਦੌ-ਰਾ ਪੈਣ ਕਾਰਨ ਮੌ-ਤ ਹੋ ਗਈ ਹੈ।
ਕੁੰਡਲੀ ਬਾਰਡਰ ਉਤੇ ਹੀ ਇਕ ਹੋਰ ਕਿਸਾਨ ਕੁਲਬੀਰ ਪੁੱਤਰ ਰਾਮਦਿਆ ਸੋਨੀਪਤ ਦੀ ਦਿਲ ਦਾ ਦੌ-ਰਾ ਪੈਣ ਕਾਰਨ ਮੌ-ਤ ਦੀ ਖਬਰ ਆਈ ਹੈ। ਇਸੇ ਤਰ੍ਹਾਂ ਕੁੰਡਲੀ ਸਰਹੱਦ 'ਤੇ ਚੱਲ ਰਹੇ ਕਿਸਾਨ ਅੰਦੋਲਨ ਵਿਚ ਇਕ ਕਿਸਾਨ ਦੀ ਮੌਤ ਹੋ ਗਈ। ਮ੍ਰਿਤਕ ਕਿਸਾਨ ਕੁਲਬੀਰ, ਗੋਹਾਨਾ ਦੇ ਗੰਗਾਨਾ ਪਿੰਡ ਦਾ ਵਸਨੀਕ ਸੀ। 45 ਸਾਲਾ ਕੁਲਬੀਰ ਦੀ ਕੁੰਡਲੀ ਸਰਹੱਦ 'ਤੇ ਪਾਰਕਰ ਮਾਲ ਨੇੜੇ ਅੰਦੋਲਨ 'ਚ ਮੌ-ਤ ਹੋ ਗਈ। ਪਰਿਵਾਰ ਦਾ ਕਹਿਣਾ ਹੈ ਕਿ ਮੌ-ਤ ਠੰਢ ਕਾਰਨ ਹੋਈ ਹੈ।
EmoticonEmoticon