ਬੁੱਢਾ ਦਰਿਆ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਦੇ ਲਈ ਰਾਜਨੀਤਿਕ ਪਾਰਟੀਆਂ ਅਤੇ ਸਰਕਾਰ ਦੇ ਵਿੱਚ ਬੈਠੇ ਰਾਜਨੇਤਾ ਕਿੰਨੇ ਗੰਭੀਰ ਹਨ। ਇਸ ਦਾ ਗਵਾਹ ਹੈਬੋਵਾਲ ਦੀ ਮੇਨ ਪੁਲੀ ਕਈ ਵਾਰ ਬਣੀ ਹੈ. ਇਹੀ ਨਹੀਂ ਇਸ ਵਾਰ ਫਿਰ ਤੋਂ ਦਰਿਆ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਦੇ ਲਈ ਜੋ ਪ੍ਰੋਜੈਕਟ ਸ਼ੁਰੂ ਹੋ ਰਹੇ ਹਨ। ਉਸ ਦੀ ਗਵਾਹ ਵੀ ਹੈਬੋਵਾਲ ਦੀ ਇਹ ਮੇਨ ਪੁਲੀ ਬਣਨ ਜਾ ਰਹੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੰਗਲਵਾਰ ਨੂੰ ਇਸ ਪ੍ਰਾਜੈਕਟ ਦਾ ਨੀਂਹ ਪੱਥਰ ਇਸੇ ਪੁਲੀ ਦੇ ਉੱਤੇ ਰੱਖਣਗੇ। ਪੰਜਾਬ ਸਰਕਾਰ ਨੇ ਬੁੱਢਾ ਦਰਿਆ ਦੇ ਰੂਪ ਨੂੰ ਬਦਲਣ ਦੇ ਲਈ ਹੁਣ 650 ਕਰੋੜ ਰੁਪਏ ਦਾ ਪ੍ਰੋਜੈਕਟ ਤਿਆਰ ਕੀਤਾ, ਜਿਸ ਦਾ ਕੰਮ ਇਕ ਕੰਪਨੀ ਨੂੰ 519 ਕਰੋੜਾਂ ਰੁਪਿਆਂ ਵਿੱਚ ਸੌਂਪਿਆ ਗਿਆ ਹੈ।
ਪ੍ਰਾਜੈਕਟ ਦੇ ਤਹਿਤ ਜਿਥੇ 225 ਐਮਐਲਡੀ ਸ਼ਮਤਾ ਦਾ ਨਵਾਂ ਸੀਵਰੇਜ ਟਰੀਟਮੈਂਟ ਪਲਾਂਟ ਬਣਾਇਆ ਜਾਣਾ ਹੈ। ਪੰਜ-ਪੰਜ ਕਿਲੋਮੀਟਰ ਲੰਬੀ ਦੋ ਸੀਵਰੇਜ ਲਾਈਨ ਦਰਿਆ ਦੇ ਕਿਨਾਰੇ ਵਿਛਾਈਆਂ ਜਾਣੀਆਂ ਨੇ ਜੋ ਕਿ ਦਰਿਆ ਵਿੱਚ ਡਿੱਗ ਰਹੇ ਸੀਵਰੇਜ ਦੇ ਪਾਣੀ ਨੂੰ ਸੀਵਰੇਜ ਟਰੀਟਮੈਂਟ ਪਲਾਂਟਾਂ ਤੱਕ ਪਹੁੰਚਾਏਗੀ ਸਰਕਾਰ ਨੇ ਇਸ ਪ੍ਰੋਜੈਕਟ ਦਾ ਕੰਮ ਆਰਡਰ ਜਾਰੀ ਕਰ ਦਿੱਤਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਾਰ ਵਾਰ ਕਹਿ ਰਹੀ ਹੈ ਕਿ ਬੁੱਢਾ ਦਰਿਆ ਨੂੰ ਸਾਫ਼ ਸੁਥਰਾ ਬਣਾਉਣਾ ਉਨ੍ਹਾਂ ਦਾ ਮੁੱਢਲਾ ਟੀਚਾ ਹੈ ਇਸ ਵਾਸਤੇ ਉਹ ਖ਼ੁਦ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਣ ਆ ਰਹੇ ਹਨ। ਨਿਗਮ ਨੇ ਇਕ ਵਾਰ ਫਿਰ ਤੋਂ ਹੈਬੋਵਾਲ ਮੇਨ ਪੁਲੀ ਪੱਤੇ ਉੱਤੇ ਨੀਂਹ ਪੱਥਰ ਰੱਖਣ ਦਾ ਫ਼ੈਸਲਾ ਕੀਤਾ ਅਤੇ ਉੱਥੇ ਆਪਣੇ ਪੱਧਰ ਤੇ ਲਏ ਸਟੈਂਡ ਬਣਵਾ ਲਿਆ ਹੈ।
ਇਹ ਵੇਖਣ ਵਾਲੀ ਗੱਲ ਹੋਵੇਗੀ ਕਿ ਇਸ ਪੁਲੀ ਦੇ ਉੱਤੇ ਬੁੱਢਾ ਦਰਿਆ ਨੂੰ ਸੰਵਾਰਨ ਦੇ ਪ੍ਰਾਜੈਕਟ ਦਾ ਜੋ ਉਦਘਾਟਨ ਹੋ ਰਿਹਾ ਹੈ ਉਹ ਸਿਰੇ ਚੜ੍ਹਦਾ ਹੈ ਜਾਂ ਫਿਰ ਪਹਿਲਾਂ ਦੀ ਤਰ੍ਹਾਂ ਸਿਰਫ਼ ਨੀਂਹ ਪੱਥਰ ਹੀ ਲਾ ਕੇ ਰਹਿ ਜਾਣਗੇ ਹੈਬੋਵਾਲ ਪੁਲੀ ਦੇ ਤਿੰਨ ਕਿਨਾਰਿਆਂ ਦੇ ਉੱਤੇ ਨੀਂਹ ਪੱਥਰ ਲੱਗੇ ਹੋਏ ਹਨ। ਦੱਸ ਦੇਈਏ ਕਿ ਇਸ ਪੁਲੀ ਦੇ ਦੋ ਕਿਨਾਰਿਆਂ ਦੇ ਉੱਤੇ ਪਹਿਲਾਂ ਹੀ ਦਰਿਆ ਨੂੰ ਸੰਵਾਰਨ ਦੇ ਲਈ ਦੋ ਨੀਂਹ ਪੱਥਰ ਰੱਖੇ ਗਏ ਸਨ। ਇਕ ਨੀਂਹ ਪੱਥਰ ਤਤਕਾਲੀਨ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਅਤੇ ਦੂਜਾ ਤੱਤਕਾਲੀਨ ਕੇਂਦਰੀ ਵਾਤਾਵਰਣ ਮੰਤਰੀ ਜੈਰਾਮ ਰਮੇਸ਼ ਨੇ ਰੱਖਿਆ ਸੀ। ਠੋਸ ਤਰੀਕੇ ਨਾਲ ਕੰਮ ਨਾ ਕਰਨ ਦੇ ਚੱਲਦੇ ਇਹ ਦੋਨੋਂ ਪ੍ਰੋਜੈਕਟ ਫੇਲ੍ਹ ਹੋ ਗਏ ਸੀ।

EmoticonEmoticon