ਦਿੱਲੀ ਤੋਂ ਕੌਸ਼ਾਂਬੀ ਵੱਲ ਆਉਣ ਵਾਲੀ ਸੜਕ 'ਤੇ ਗਾਜ਼ੀਪੁਰ ਸਰਹੱਦ 'ਤੇ ਦਿੱਲੀ ਪੁਲਸ ਵਲੋਂ 2 ਦਿਨ ਪਹਿਲਾਂ ਲਗਾਈਆਂ ਗਈਆਂ ਮੇ-ਖਾਂ ਨੂੰ ਵੀਰਵਾਰ ਸਵੇਰੇ ਦਿੱਲੀ ਪੁਲਸ ਨੇ ਹਟਾ ਦਿੱਤੀਆਂ। ਇਸ ਤੋਂ ਪਹਿਲਾਂ ਇਹ ਖ਼ਬਰ ਆਈ ਸੀ ਕਿ ਕਿਸਾਨਾਂ ਤੋਂ ਮਿਲਣ ਲਈ 10 ਵਿਰੋਧੀ ਦਲਾਂ ਦੇ ਸੰਸਦ ਮੈਂਬਰ ਗਾਜ਼ੀਪੁਰ ਬਾਰਡਰ 'ਤੇ ਪਹੁੰਚੇ ਸਨ ਪਰ ਤਾਰਬੰਦੀ ਅਤੇ ਬੈਰੀਕੇਡਿੰਗ ਨਾਲ ਲੱਗੀਆਂ ਮੇਖਾਂ ਨਾਲ ਉਹ ਦਿੱਲੀ ਦੀ ਸਰਹੱਦ ਤੋਂ ਯੂ.ਪੀ. ਗੇਟ ਤੱਕ ਨਹੀਂ ਪਹੁੰਚ ਸਕੇ ਸਨ। ਇਸ ਦੌਰਾਨ ਦਿੱਲੀ ਪੁਲਸ ਸਵੇਰੇ ਮੇਖਾਂ ਨੂੰ ਕੱਢਵਾਉਂਦੀ ਹੋਈ ਨਜ਼ਰ ਆਈ।
ਹਾਲਾਂਕਿ ਬਾਅਦ 'ਚ ਪੁਲਸ ਨੇ ਸਫ਼ਾਈ ਦਿੱਤੀ ਕਿ ਅਜਿਹੇ ਵੀਡੀਓ ਅਤੇ ਤਸਵੀਰਾਂ ਪ੍ਰਸਾਰਿਤ ਹੋ ਰਹੀਆਂ ਹਨ, ਜਿਸ 'ਚ ਇਹ ਦਿਖਾਇਆ ਜਾ ਰਿਹਾ ਹੈ ਕਿ ਗਾਜ਼ੀਪੁਰ ਸਰਹੱਦ ਤੋਂ ਮੇਖਾਂ ਹਟਾਈਆਂ ਜਾ ਰਹੀਆਂ ਹਨ। ਸਗੋਂ ਕਿ ਇਨ੍ਹਾਂ ਮੇਖਾਂ ਦੀ ਜਗ੍ਹਾ ਬਦਲੀ ਜਾ ਰਹੀ ਹੈ। ਸਰਹੱਦ 'ਤੇ ਤਿਆਰੀਆਂ ਪਹਿਲਾਂ ਵਰਗੀਆਂ ਹੀ ਹਨ। ਕਰੀਬ ਇਕ ਘੰਟੇ ਬਿਲਾਲ ਨਾਂ ਦੇ ਕਰਮੀ ਨੇ ਮੇਖਾਂ ਨੂੰ ਹਟਾਉਣ ਦਾ ਕੰਮ ਸ਼ੁਰੂ ਕੀਤਾ ਪਰ ਬਾਅਦ 'ਚ ਪੁਲਸ ਨੇ ਕਿਹਾ ਕਿ ਅਜਿਹਾ ਨਹੀਂ ਹੈ ਅਤੇ ਮੇਖਾਂ ਦੀ ਜਗ੍ਹਾ ਬਦਲੀ ਜਾ ਰਹੀ ਹੈ।
EmoticonEmoticon