22 March 2021

ਕੈਪਟਨ ਦੇ ਜਿਲ੍ਹੇ ’ਚ ਪਹੁੰਚੇ ਬਲਬੀਰ ਰਾਜੇਵਾਲ, ਚੋਣਾਂ ਨੂੰ ਲੈ ਕੇ ਅੱਜ ਕੀਤਾ ਵੱਡਾ ਐਲਾਨ!

Tags

ਕੇਂਦਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਜਿੱਥੇ ਪੂਰੇ ਮੁਲਕ ਵਿਚ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਹਨ, ਇਵੇਂ ਹੀ ਨਾਭਾ ਦੀ ਅਨਾਜ ਮੰਡੀ ਵਿਚ ਸੂਬੇ ਦੀ ਸਭ ਤੋਂ ਪਹਿਲੀ 'ਮਜ਼ਦੂਰ ਮਹਾਂ ਪੰਚਾਇਤ' ਕੀਤੀ ਗਈ। ਇਸ ਵਿਚ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਸੂਬਾ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਤੇ ਪ੍ਰੋ. ਕੇਵਲ ਸਿੰਘ ਸਾਬਕਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਉਚੇਚੇ ਤੌਰ 'ਤੇ ਪੁੱਜੇ। ਮੋਗਾ ਦੇ ਬਾਘਾਪੁਰਾਣਾ ਵਿਚ ਅਰਵਿੰਦ ਕੇਜਰੀਵਾਲ ਵੱਲੋਂ ਕੀਤੀ ਰੈਲੀ ਬਾਰੇ ਰਾਜੇਵਾਲ ਨੇ ਤਨਜ਼ ਕੱਸਦਿਆਂ ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਹੱਕ 'ਚ ਸਾਰੀਆਂ ਰਾਜਨੀਤਕ ਪਾਰਟੀਆਂ ਰੈਲੀਆਂ ਕਰ ਰਹੀਆਂ ਹਨ ਪਰ ਕੋਈ ਅਸਲ ਵਿਚ ਕਿਸਾਨਾਂ ਦਾ ਹਿਤੈਸ਼ੀ ਨਹੀਂ ਹੈ।

ਜਦੋਂ ਉਨ੍ਹਾਂ ਤੋਂ ਪੱਛਮੀ ਬੰਗਾਲ ਵਿਚ ਕਿਸਾਨਾਂ ਵਲੋਂ ਕੀਤੇ ਚੋਣ ਪ੍ਰਚਾਰ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਚੰਗਾ ਹੁੰਗਾਰਾ ਮਿਲ ਰਿਹਾ ਹੈ। ਕੇਂਦਰ ਸਰਕਾਰ ਨੂੰ ਰਗੜੇ ਲਾਉਂਦਿਆਂ ਬੀਕੇਯੂ (ਰਾਜੇਵਾਲ) ਦੇ ਸੂਬਾ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਕਿਹਾ ਕਿ ਮੁਲਕ ਦੇ ਸਿਆਸਤਦਾਨਾਂ ਨੇ ਕਿਸਾਨਾਂ ਤੇ ਮਜ਼ਦੂਰਾਂ ਨੂੰ ਵੰਡਿਆ ਹੋਇਆ ਹੈ ਜੋ ਕਿ ਹੁਣ ਇਕਜੁੱਟ ਹੋ ਕੇ ਲੜਾਈ ਲੜ ਰਹੇ ਹਨ। ਸੰਯੁਕਤ ਮੋਰਚੇ ਨੇ ਅਪੀਲ ਕੀਤੀ ਹੈ ਕਿ ਵੋਟ ਕਿਸੇ ਪਾਰਟੀ ਨੂੰ ਪਾ ਦਿਓ ਪਰ ਭਾਜਪਾ ਨੂੰ ਨਹੀਂ, ਇਸ ਪਾਰਟੀ ਨੇ ਕਿਸਾਨਾਂ ਨੂੰ ਰੋਲ ਕੇ ਰੱਖ ਦਿੱਤਾ ਹੈ।


EmoticonEmoticon