ਹਰਿਆਣਾ ਦੇ ਸਿੰਘੂ ਬਾਰਡਰ ਵਿਖੇ ਦਿੱਲੀ ਨੂੰ ਜਾਣ ਵਾਲੇ ਨੈਸ਼ਨਲ ਹਾਈਵੇਅ 'ਤੇ ਪੱਕੇ ਘਰ ਬਣਾਉਣ ਵਾਲੇ ਕਿਸਾਨਾਂ 'ਤੇ ਹਰਿਆਣਾ ਪੁਲਿਸ ਨੇ ਐਫਆਈਆਰ ਦਰਜ ਕਰ ਦਿੱਤੀ ਹੈ। ਪੁਲਿਸ ਨੇ ਨੈਸ਼ਨਲ ਹਾਈਵੇਅ ਐਕਟ 1956 ਦੀ ਧਾਰਾ 8ਬੀ ਅਤੇ ਆਈਪੀਸੀ ਦੀ ਧਾਰਾ 283, 431 ਦੇ ਤਹਿਤ ਅਣਪਛਾਤੇ ਵਿਅਕਤੀਆਂ ਖਿਲਾਫ ਐਫਆਈਆਰ ਦਰਜ ਕੀਤੀ ਗਈ ਹੈ। ਫਿਲਹਾਲ ਕਿਸੇ ਵੀ ਕਿਸਾਨ ਦੀ ਗ੍ਰਿਫ਼ਾਤਰੀ ਨਹੀਂ ਹੋਈ ਹੈ। ਕੁੰਡਲੀ ਬਾਰਡਰ 'ਤੇ ਕਿਸਾਨ ਅੰਦੋਲਨ 'ਚ ਲਗਾਤਾਰ ਡਟੇ ਹੋਏ ਹਨ।
ਠੰਡ ਦਾ ਮੌਸਮ ਟਰਾਲੀਆਂ 'ਚ ਗੁਜ਼ਾਰ ਦਿੱਤਾ ਪਰ ਹੁਣ ਜਿਵੇਂ ਹੀ ਮੌਸਮ ਗਰਮੀ ਵੱਲ ਵਧ ਰਿਹਾ ਹੈ ਤਾਂ ਕਿਸਾਨਾਂ ਨੇ ਵੀ ਸਿੰਘੂ ਬਾਰਡਰ 'ਤੇ ਗਰਮੀ ਤੋਂ ਬਚਣ ਲਈ ਇੰਤਜ਼ਾਮ ਕਰਨੇ ਸ਼ੁਰੂ ਕਰ ਦਿੱਤੇ ਹਨ। ਇਹ ਐਫਆਈਆਰ ਐਨਐਚਏਆਈ ਦੇ ਡਾਇਰੈਕਟਰ ਆਨੰਦ ਕੁਮਾਰ ਦੀ ਸ਼ਿਕਾਇਤ 'ਤੇ ਕੀਤੀ ਗਈ ਹੈ। ਕਿਸਾਨਾਂ ਨੇ ਨੈਸ਼ਨਲ ਹਾਈਵੇਅ 'ਤੇ ਪੱਕੇ ਮਕਾਨ ਬਣਾਉਣੇ ਸ਼ੁਰੂ ਕਰ ਦਿੱਤੇ ਹਨ। ਸੋਨੀਪਤ ਪੁਲਿਸ ਨੇ ਕਿਸਾਨ ਕਰਮ ਸਿੰਘ 'ਤੇ ਵੀ ਨੈਸ਼ਨਲ ਹਾਈਵੇਅ 'ਤੇ ਜ਼ਮੀਨੀ ਪਾਣੀ ਲਈ ਕੀਤੇ ਬੋਰਵੈੱਲ ਨੂੰ ਲੈ ਕੇ ਨੈਸ਼ਨਲ ਹਾਈਵੇ ਐਕਟ 1956 ਦੀ ਧਾਰਾ 8ਬੀ ਅਤੇ ਆਈਪੀਸੀ ਦੀ ਧਾਰਾ 188 ਦੇ ਤਹਿਤ ਐਫਆਈਆਰ ਦਰਜ ਕੀਤੀ ਹੈ।
ਦੋਆਬਾ ਕਿਸਾਨ ਸੰਗਠਨ ਨਾਲ ਜੁੜੇ ਕਿਸਾਨਾਂ ਨੇ ਇੱਟਾਂ ਦੇ ਪੱਕੇ ਘਰ ਬਣਾਉਣੇ ਸ਼ੁਰੂ ਕਰ ਦਿੱਤੇ ਹਨ। ਪਰ ਸੋਨੀਪਤ ਪੁਲਿਸ ਨੇ ਪੱਕੇ ਘਰ ਬਣਾ ਰਹੇ ਕਿਸਾਨਾਂ ਖਿਲਾਫ ਐਫਆਈਆਰ ਦਰਜ ਕਰ ਦਿੱਤੀ ਹੈ। ਕਿਸਾਨ ਕਹਿ ਰਹੇ ਹਨ ਕਿ ਜਦ ਤੱਕ ਕੇਂਦਰ ਸਰਕਾਰ ਖੇਤੀ ਕਾਨੂੰਨ ਰੱਦ ਨਹੀਂ ਕਰਦੀ ਉਦੋਂ ਤੱਕ ਕਿਸਾਨ ਇਥੇ ਹੀ ਰਹਿਣਗੇ ਅਤੇ ਪੱਕੇ ਮਕਾਨ ਹਾਈਵੇਅ 'ਤੇ ਹੀ ਬਣਾਉਣਗੇ। ਨੈਸ਼ਨਲ ਹਾਈਵੇਅ 44 'ਤੇ ਕਿਸਾਨਾਂ ਨੇ ਕੇਐਫਸੀ ਨੇੜੇ ਪੱਕਾ 4 ਇੰਚ ਦਾ ਬੋਰਵੈੱਲ ਸ਼ੁਰੂ ਕਰ ਦਿੱਤਾ ਹੈ। ਪੁਲਿਸ ਨੇ ਕਰਮ ਸਿੰਘ ਨਾਮ ਦੇ ਕਿਸਾਨ ਦੇ ਖਿਲਾਫ ਮੁਕਦਮਾ ਦਰਜ ਕੀਤਾ ਹੈ।
EmoticonEmoticon