ਪੰਜਾਬ ’ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਜ਼ਿਲ੍ਹਾ ਸੰਗਰੂਰ ’ਚ ਮਾਸਕ ਦੀ ਵਰਤੋਂ ਬਾਰੇ ਸੁਚੇਤ ਕਰਨ ਲਈ ਪੈਟਰੋਲ ਪੰਪ ਤੇ ਬੋਰਡ ਲਗਾ ਦਿੱਤਾ ਗਿਆ ਹੈ। ਜਿਸ ’ਚ ਕਿਹਾ ਗਿਆ ਹੈ ਕਿ ਜੇਕਰ ਪੈਟਰੋਲ ਪੰਪ ’ਤੇ ਮਾਸਕ ਲਗਾ ਕੇ ਨਹੀਂ ਆਏ ਤਾਂ ਬਿਨ੍ਹਾਂ ਮਾਸਕ ਤੋਂ ਪੈਟਰੋਲ ਡੀਜ਼ਲ ਨਹੀਂ ਮਿਲੇਗਾ। ਐੱਸ.ਐੱਸ.ਪੀ. ਸੋਨੀ ਨੇ ਕਿਹਾ ਕਿ ਸਾਨੂੰ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਦਿੱਤੀਆਂ ਹਦਾਇਤਾਂ ਦੀ ਪਾਲਣਾ ਪਹਿਲ ਦੇ ਆਧਾਰ ਤੇ ਕਰਨੀਆਂ ਚਾਹੀਦੀਆਂ ਹਨ।ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੀਆਂ ਹਦਾਇਤਾਂ ਨੂੰ ਅਪਣਾ ਕੇ ਹੀ ਭਲਾਈ ਹੈ ,ਕੋਰੋਨਾ ਮਹਾਮਾਰੀ ਦੀ ਰੋਕਥਾਮ ਲਈ ਸਰਕਾਰ ਵਲੋਂ ਦਿਤੀਆਂ ਹਦਾਇਤਾਂ ਦੀ ਪਾਲਣਾਂ ਕਰਨਾ ਸਾਡਾ ਪਹਿਲਾ ਫਰਜ਼ ਹੈ।
ਉਨ੍ਹਾਂ ਕਿਹਾ ਕਿ ਤਕਰੀਬਨ ਇੱਕ ਸਾਲ ਤੋਂ ਕੋਰੋਨਾ ਲਾਗ ਦੀ ਭਿਆਨਕ ਬੀਮਾਰੀ ਨੇ ਆਪਣੇ ਪੈਰ ਪਸਾਰੇ ਹਨ, ਜਿਸ ਦੇ ਕਾਰਨ ਲੱਖਾਂ ਮਨੁੱਖੀ ਜਾਨਾਂ ਇਸ ਨਾ-ਮੁਰਾਦ ਬੀਮਾਰੀ ਦੀ ਭੇਟ ਚੜ੍ਹ ਗਈਆਂ , ਪੂਰੇ ਸੰਸਾਰ ਸਮੇਤ ਭਾਰਤ 'ਤੇ ਪੰਜਾਬ ਅੰਦਰ ਵੀ ਇਸ ਬਿਮਾਰੀ ਨੇ ਆਪਣੇ ਪੈਰ ਪਸਾਰੇ , ਪਰ ਹੁਣ ਜੇਕਰ ਕਹਿ ਲਿਆ ਜਾਵੇ ਤਾਂ ਇਸ ਬਿਮਾਰੀ ਤੇ ਪੂਰੀ ਤਰ੍ਹਾਂ ਕੋਈ ਇਲਾਜ ਨਹੀਂ ਲੱਭਿਆ ਜਾ ਸਕਿਆ ਪਰ ਉਂਝ ਇਸ ਤੇ ਨਕੇਲ ਜ਼ਰੂਰ ਕੱਸ ਲਈ ਹੈ ਅਤੇ ਇਸ ਦੀ ਵੈਕਸੀਨ ਵੀ ਆ ਚੁੱਕੀ ਹੈ ਪਰ ਪਿਛਲੇ ਦਿਨਾਂ ਤੋਂ ਕੇਸਾਂ ਦੀ ਗਿਣਤੀ ਵੀ ਕਾਫ਼ੀ ਵਧ ਗਈ ਹੈ।ਇਸ ਮੌਕੇ ਸਾਨੂੰ ਇੱਕ ਗੱਲ ਦਾ ਖ਼ਿਆਲ ਜ਼ਰੂਰ ਰੱਖਣਾ ਚਾਹੀਦਾ ਹੈ ਕਿ ਅਸੀਂ ਜਦ ਵੀ ਕਿਤੇ ਬਾਹਰ ਜਾਂਦੇ ਹਾਂ ਤਾਂ ਸੇਨੇਟਾਈਜ਼ਰ ਦੀ ਵਰਤੋਂ ਕਰਨ ਦੇ ਨਾਲ-ਨਾਲ ਮੂੰਹ ਅਤੇ ਹੱਥਾਂ ਨੂੰ ਪੂਰੀ ਤਰ੍ਹਾਂ ਢੱਕ ਕੇ ਰੱਖਣ ਦੀ ਜ਼ਰੂਰਤ ਸਾਨੂੰ ਅੱਜ ਵੀ ਹੈ।
EmoticonEmoticon