9 April 2021

ਇਸ ਤਰੀਕ ਨੂੰ ਖਤਮ ਹੋਏਗਾ ਕੋਰੋਨਾ, ਵਿਗਿਆਨੀਆਂ ਨੇ ਦੱਸੀ ਨਵੀਂ ਤਰੀਕ

Tags

ਕੋਵਿਡ-19 ਬਾਰੇ ਖੋਜ ਕਰ ਰਹੇ ਵਿਗਿਆਨੀਆਂ ਦਾ ਅਨੁਮਾਨ ਹੈ ਕਿ ਇਸ ਕੋਰੋਨਾ ਵਾਇਰਸ ਦੀ ਲਾਗ ਆਉਂਦੀ 15 ਤੋਂ 20 ਅਪ੍ਰੈਲ ਤੱਕ ਸਿਖ਼ਰ ’ਤੇ ਹੋਵੇਗੀ ਤੇ ਮਈ ਮਹੀਨੇ ਦੇ ਅੰਤ ਤੱਕ ਇਹ ਤੇਜ਼ੀ ਨਾਲ ਘਟੇਗੀ। ਜੇ ਵਿਗਿਆਨੀਆਂ ਦੀ ਮੰਨੀਏ, ਤਾਂ ਆਉਣ ਵਾਲਾ ਇੱਕ-ਡੇਢ ਹਫ਼ਤਾ ਕੋਰੋਨਾ ਦੀ ਲਾਗ ਦੇ ਮਾਮਲੇ ਤੇਜ਼ੀ ਨਾਲ ਵਧ ਸਕਦੇ ਹਨ। ਪ੍ਰੋ. ਅਗਰਵਾਲ ਨੇ ਦੱਸਿਆ ਕਿ ਕੋਰੋਨਾਵਾਇਰਸ ਦੀ ਲਾਗ ਫੈਲਣ ਦੇ ਸਿਖ਼ਰ ਵੇਲੇ ਰੋਜ਼ਾਨਾ 80 ਤੋਂ 90 ਹਜ਼ਾਰ ਮਾਮਲੇ ਸਾਹਮਣੇ ਆ ਸਕਦੇ ਹਨ। ਪਿਛਲੇ ਵਰ੍ਹੇ ਅਕਤੂਬਰ ਮਹੀਨੇ ਰਾਸ਼ਟਰੀ ‘ਸੁਪਰ ਮਾਡਲ’ ਨੇ ਅਨੁਮਾਨ ਲਾਇਆ ਸੀ ਕਿ ਫ਼ਰਵਰੀ 2021 ’ਚ ਲੱਛਣਾਂ ਵਾਲੇ ਐਕਟਿਵ ਪੌਜ਼ੇਟਿਵ ਮਾਮਲੇ ਬਹੁਤ ਘੱਟ ਹੋਣਗੇ।

ਪਿਛਲੇ ਵਰ੍ਹੇ ਸਤੰਬਰ ’ਚ ਵੀ ਅਜਿਹੇ ਹਾਲਾਤ ਸਨ। ਵਿਗਿਆਨੀਆਂ ਨੇ ਗਣਿਤਕ ਮਾਡਲ ‘ਸੂਤਰ’ ਦੀ ਵਰਤੋਂ ਕਰਦਿਆਂ ਆਪਣੀ ਖੋਜ ਦੌਰਾਨ ਅਜਿਹੇ ਨਤੀਜੇ ਕੱਢੇ ਹਨ।‘ਸੂਤਰ’ ਰਾਹੀਂ ਪਿਛਲੇ ਵਰ੍ਹੇ ਜੋ ਅਨੁਮਾਨ ਲਾਇਆ ਗਿਆ ਸੀ; ਉਸ ਅਨੁਸਾਰ ਸਤੰਬਰ 2020 ’ਚ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵਧਣੇ ਸਨ ਤੇ ਫ਼ਰਵਰੀ 2021 ’ਚ ਜਾ ਕੇ ਘਟਣੇ ਸਨ। ਕਾਨਪੁਰ ਸਥਿਤ ‘ਇੱਡੀਅਨ ਇੰਸਟੀਚਿਊਟ ਆਫ਼ ਟੈਕਨੋਲੋਜੀ’ (IIT) ਦੇ ਵਿਗਿਆਨੀਆਂ ਵਿੱਚੋਂ ਇੱਕ ਪ੍ਰੋ. ਮਨਿੰਦਰ ਅਗਰਵਾਲ ਨੇ ਦੱਸਿਆ ਕਿ ਉਨ੍ਹਾਂ ਦੇ ਸੰਸਥਾਨ ਦੇ ਕੰਪਿਊਟਰ ਸਾਇੰਸ ਤੇ ਇੰਜਨੀਅਰਿੰਗ ਵਿਭਾਗ ਨੇ ਰਾਸ਼ਟਰੀ ਪੱਧਰ ਦੀ ਇਹ ‘ਸੁਪਰ ਮਾਡਲ’ ਪਹਿਲਕਦਮੀ ਕੀਤੀ ਹੈ।

ਪ੍ਰੋ. ਅਗਰਵਾਲ ਨੇ ਕਿਹਾ ਕਿ ਸਕੂਲ-ਕਾਲਜ ਖੁੱਲ੍ਹਣ ਤੇ ਹੋਰ ਕਾਰੋਬਾਰੀ ਗਤੀਵਿਧੀਆਂ ਵਧਣ ਕਾਰਣ ਆਮ ਲੋਕ ਵਧੇਰੇ ਲਾਪਰਵਾਹ ਹੋ ਗਏ ਸਨ, ਇਸ ਕਰ ਕੇ ਵੀ ਬੀਤੇ ਫ਼ਰਵਰੀ ਮਹੀਨੇ ਤੋਂ ਬਾਅਦ ਲਾਗ ਫੈਲਣ ਦੇ ਮਾਮਲੇ ਵਧੇ ਹੋ ਸਕਦੇ ਹਨ ਤੇ ਕੋਰੋਨਾਵਾਇਰਸ ਦੀ ਦੂਜੀ ਲਹਿਰ ਹੋਈ ਹੈ। ਮਾਹਿਰਾਂ ਦੀ ਇੱਕ ਕਮੇਟੀ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਮਾਸਕ ਪਹਿਨਣ, ਕੀਟਾਣੂ ਮਾਰਨ (ਡਿਸਇਨਫ਼ੈਕਸ਼ਨ), ਟ੍ਰੇਸਿੰਗ ਤੇ ਕੁਆਰੰਟੀਨ ਦੀ ਸਹੀ ਤਰੀਕੇ ਪਾਲਣਾ ਨਹੀਂ ਕੀਤੀ ਜਾਂਦੀ, ਤਦ ਕੋਰੋਨਾ ਵਾਇਰਸ ਦੇ ਮਾਮਲੇ ਹੋਰ ਤੇਜ਼ੀ ਨਾਲ ਵਧ ਸਕਦੇ ਹਨ।


EmoticonEmoticon