17 September 2023

ਖ਼ੂਬਸੂਰਤ ਫੁੱਲਾਂ ਨਾਲ ਸਜਿਆ ਸ਼੍ਰੀ ਦਰਬਾਰ ਸਾਹਿਬ, ਪ੍ਰਕਾਸ਼ ਪੂਰਬ ਮੌਕੇ ਹੋਈ ਸਜਾਵਟ ਦੀਆਂ ਅਲੌਕਿਕ ਤਸਵੀਰਾਂ

Tags

ਧਰਮ ਗ੍ਰੰਥ ਤੋਂ ਬਿਨਾ ਧਰਮ ਦੀ ਹੋਂਦ ਹੀ ਸੰਭਵ ਨਹੀਂ ਹੈ। ਧਰਮ ਗ੍ਰੰਥ ਹੀ, ਧਰਮ ਦਾ ਕੇਂਦਰੀ ਸਰੋਕਾਰ ਅਤੇ ਧਰਮ ਦੇ ਸਿਧਾਂਤਾ ਦੀ ਜਿੰਦ ਜਾਨ ਹੁੰਦਾ ਹੈ। ਪਾਵਨ ਪਵਿੱਤਰ ਧਰਮ ਗ੍ਰੰਥ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ‘ਧੁਰ ਕੀ ਬਾਣੀ’ ਦਾ ਪ੍ਰਤੱਖ ਸਰੂਪ ਹੈ। ਇਸ ਵਿੱਚ ਗੁਰ ਪ੍ਰਮੇਸ਼ਰ ਜੋਤਿ ਸਰੂਪ ਵਿੱਚ ਅਤੇ ਅੰਮ੍ਰਿਤ ਬਾਣੀ ਸ਼ਬਦ ਦੇ ਰੂਪ ਵਿੱਚ ਸਰਗੁਣ ਸਰੂਪ ਵਿਚ ਬਿਰਾਜਮਾਨ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਇਕ ਇਕ ਸ਼ਬਦ ਸਾਡੇ ਜੀਵਨ ਦੀ ਅਗਵਾਈ ਕਰਦਾ ਹੈ। ਕਿਉਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਉਪਦੇਸ਼ ਅਜ਼ਬ ਅਤੇ ਅਦੁੱਤੀ ਹੈ। ਇੰਝ ਵੀ ਕਹਿ ਸਕਦੇ ਹਾਂ ਕਿ ਇਹ ਅਕਾਲ ਪੁਰਖ ਪ੍ਰਮਾਤਮਾ ਦਾ ਪੈਗਾਮ ਏ ਈਲਾਹੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਮੁੱਚੀ ਬਾਣੀ ਹਰ ਸਮੇਂ ਮਨੁੱਖੀ ਕਾਰਵਾਂ ਦੀ ਸਰਬਪੱਖੀ ਅਗਵਾਈ ਕਰਨ ਵਾਲਾ ਚਾਨਣ ਮੁਨਾਰਾ ਹੈ।

ਸੰਸਾਰ ਵਿਚ ਅਨੇਕਾਂ ਹੀ ਧਰਮ ਪ੍ਰਚੱਲਿਤ ਹਨ। ੳਹਨਾਂ ਦੇ ਆਪੋ ਆਪਣੇ ਪਵਿੱਤਰ ਧਰਮ ਗ੍ਰੰਥ ਹਨ। ਧਰਮ ਗ੍ਰੰਥਾਂ ਦੇ ਸਿਧਾਂਤਾ ਤੇ ਨਿਯਮ ਆਧਾਰਿਤ ਹੁੰਦੇ ਹਨ ਇੰਝ ਵੀ ਕਹਿ ਸਕਦੇ ਹਾਂ ਧਰਮ ਗ੍ਰੰਥ ਹੀ ਧਰਮ ਦਾ ਕੇਦਰੀ ਸਰੋਕਾਰ ਅਤੇ ਧਰਮ ਦੇ ਸਿਧਾਤਾਂ ਦੀ ਜਿੰਦ ਜਾਨ ਹੁੰਦਾਂ ਹੈ। ਧਰਮ ਗ੍ਰੰਥ ਤੋਂ ਬਿਨਾਂ ਧਰਮ ਦੀ ਹੋਂਦ ਨੂੰ ਸਵੀਕਾਰ ਹੀ ਨਹੀ ਕੀਤਾ ਜਾ ਸਕਦਾ। ਕਿਉਂਕਿ ਧਰਮ ਗ੍ਰੰਥ ਹੀ ਆਪਣੇ ਗੁਰੂਆਂ, ਪੈਗੰਬਰਾਂ ਵਲੋ ਦਿਤੇ ਹੋਏ ਸਿਧਾਤਾ ਨਾਲ ਆਪਣੇ ਪੈਰੋਕਾਰਾਂ ਨੂੰ ਧਰਮ ਨਾਲ ਜੋੜਣ ਲਈ ਰਾਹ ਨਿਰਧਾਰਤ ਕਰਦੇ ਹਨ। ਧਰਮ ਗ੍ਰੰਥ ਅਸਲ ਵਿਚ ਧਰਮ ਦੇ ਬਾਨੀਆਂ ਦੇ ਰੱਬੀ ਬੋਲਾ ਦਾ ਖਜ਼ਾਨਾ ਹਨ


EmoticonEmoticon