ਲਓ ਜੀ ਇੰਤਜ਼ਾਰ ਦੀਆਂ ਘੜੀਆਂ ਖ਼ਤਮ ਹੋਈਆਂ ਪਹਿਲਾਂ ਮੋਦੀ ਵੱਲੋਂ ਥਾਲੀਆਂ ਤੇ ਤਾੜੀਆਂ ਦੇ ਟਾਸਕ ਤੋਂ ਬਾਅਦ ਤੇ ਉਸ ਤੋਂ ਬਾਅਦ ਕਾਂਗਰਸ ਸਰਕਾਰ ਵੱਲੋਂ ਦਿੱਤੇ ਗਏ ਜੈਕਾਰਿਆਂ ਦੇ ਟਾਸਕ ਤੋਂ ਬਾਅਦ ਹੁਣ ਇੱਕ ਨਵਾਂ ਟਾਸਕ ਪੰਜਾਬ ਦੇ ਲੋਕਾਂ ਦੇ ਸਾਹਮਣੇ ਲਿਆਂਦਾ ਗਿਆ ਹੈ। ਇਹ ਟਾਸਕ ਪੰਜਾਬ ਸਰਕਾਰ ਵੱਲੋਂ ਹੀ ਕਾਂਗਰਸ ਦੇ ਮੰਤਰੀ ਸੁਨੀਲ ਜਾਖੜ ਵੱਲੋਂ ਪੰਜਾਬ ਦੇ ਲੋਕਾਂ ਲਈ ਹੈ ।ਇਹ ਟਾਸਕ ਪੰਜਾਬ ਵੱਲੋਂ ਕੇਂਦਰ ਲਈ ਇੱਕ ਸੁਨੇਹਾ ਹੈ। ਇਸ ਵਿੱਚ ਪੰਜਾਬੀ ਆਪਣੇ ਹੱਕਾਂ ਲਈ ਆਪਣੀ ਆਵਾਜ਼ ਉਠਾਉਣਗੇ ਇਹ ਕਹਿਣਾ ਹੈ ਕਾਂਗਰਸ ਦੇ ਮੰਤਰੀ ਸੁਨੀਲ ਜਾਖੜ ਦਾ ।
ਪੰਜਾਬ ਕਾਂਗਰਸ ਨੇ ਕੇਂਦਰ ਸਰਕਾਰ ਵੱਲੋਂ ਗੈਰ ਭਾਜਪਾ ਸ਼ਾਸਿਤ ਸੂਬਿਆ ਨਾਲ ਕੋਰੋਨਾ ਖ਼ਿਲਾਫ਼ ਲੜਾਈ ਨੂੰ ਲੈ ਕੇ ਕੀਤੇ ਜਾ ਰਹੇ ਵਿਤਕਰੇ ਲਈ ਪੰਜਾਬ ਦੇ ਲੋਕਾਂ ਨੂੰ 1 ਮਈ ਨੂੰ ਆਪਣੇ ਆਪਣੇ ਘਰਾਂ ਦੀਆਂ ਛੱਤਾਂ ਉੱਪਰ ਤਿਰੰਗਾ ਲਹਿਰਾਉਣ ਲਈ ਕਿਹਾ ਹੈ। ਇਹ ਵਿਚਾਰ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਦਿੱਤਾ ਸੀ, ਜਿਸ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਡੀਓ ਕਾਨਫਰੰਂਸਿੰਗ ਰਾਹੀ ਪਾਰਟੀ ਵਿਧਾਇਕਾਂ ਨਾਲ ਗੱਲ ਕੀਤੀ ਸੀ।

EmoticonEmoticon