30 April 2020

ਸਕੂਲੀ ਵਿਦਿਆਰਥੀਆਂ ਲਈ ਖੁਸ਼ੀ ਦੀ ਖਬਰ

Tags

 ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਸ੍ਰੀ ਰਮੇਸ਼ ਪੋਖਰਿਯਾਲ ‘ਨਿਸ਼ੰਕ’ ਅਤੇ ਮਾਨਵ ਸੰਸਾਧਨ ਵਿਕਾਸ ਰਾਜ ਮੰਤਰੀ ਸ੍ਰੀ ਸੰਜੇ ਧੋਤ੍ਰੇ ਨੇ ਅੱਜ ਵੀਡੀਓ ਕਾਨਫ਼ਰੰਸਿੰਗ ਰਾਹੀਂ ਸਾਰੇ ਰਾਜਾਂ ਦੇ ਸਿੱਖਿਆ ਮੰਤਰੀਆਂ ਤੇ ਸਿੱਖਿਆ ਸਕੱਤਰਾਂ ਨਾਲ ਗੱਲਬਾਤ ਕੀਤੀ। ਸਕੂਲ ਸਿੱਖਿਆ ਤੇ ਸਾਖਰਤਾ ਵਿਭਾਗ ਦੇ ਸਕੱਤਰ ਸ੍ਰੀਮਤੀ ਅਨੀਤਾ ਕਰਵਾਲ ਅਤੇ ਮੰਤਰੀਆਂ ਦੇ ਸੀਨੀਅਰ ਅਧਿਕਾਰੀ ਵੀ ਇਸ ਮੀਟਿੰਗ ’ਚ ਮੌਜੂਦ ਸਨ।

ਵਿਦਿਆਰਥੀਆਂ ਦੀ ਸਿਹਤ ਬਾਰੇ ਵਿਚਾਰ ਕਰਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਲੌਕਡਾਊਨ ਕਾਰਨ ਮਿਡ–ਡੇਅ ਮੀਲ ਅਧੀਨ ਬੱਚਿਆਂ ਲਈ ਰਾਸ਼ਨ ਮੁਹੱਈਆ ਕਰਵਾਇਆ ਜਾ ਰਿਹਾ ਹੈ, ਤਾਂ ਜੋ ਉਨ੍ਹਾਂ ਨੂੰ ਉਚਿਤ ਤੇ ਪੌਸ਼ਟਿਕ ਭੋਜਨ ਮਿਲ ਸਕੇ। ਮੰਤਰੀ ਨੇ ਇੱਕ ਵੱਡੇ ਫ਼ੈਸਲੇ ਦਾ ਐਲਾਨ ਕਰਦਿਆਂ ਕਿਹਾ ਕਿ ਸਕੂਲਾਂ ਵਿੱਚ ਗਰਮੀ ਦੀਆਂ ਛੁੱਟੀਆਂ ਦੌਰਾਨ ਮਿਡ–ਡੇਅ ਮੀਲ ਮੁਹੱਈਆ ਕਰਨ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ, ਜਿਸ ਉੱਤੇ 1,600 ਕਰੋੜ ਰੁਪਏ ਦਾ ਵਾਧੂ ਖ਼ਰਚਾ ਆਵੇਗਾ। ਇਸ ਤੋਂ ਇਲਾਵਾ ਮਿਡ–ਡੇਅ ਮਿਲ ਯੋਜਨਾ ਅਧੀਨ ਪਹਿਲੀ ਤਿਮਾਹੀ ਨਹੀ 2,500 ਕਰੋੜ ਰੁਪਏ ਦੀ ਐਡ–ਹਾਕ ਗ੍ਰਾਂਟ ਜਾਰੀ ਕੀਤੀ ਜਾ ਰਹੀ ਹੈ।

ਮੰਤਰੀ ਨੇ ਮਿਡ–ਡੇਅ ਮੀਲ ਪ੍ਰੋਗਰਾਮ ਵਿੱਚ ਵਾਧਾ ਕਰਨ ਦਾ ਐਲਾਨ ਕਰਦਿਆਂ ਕਿਹਾ ਕਿ ਕੋਵਿਡ–19 ਕਾਰਨ ਖਾਣਾ ਪਕਾਉਣ ਦੀ ਲਾਗਤ ਲਈ ਮਿਡ–ਡੇਅ ਮਿਲ ਅਧੀਨ ਕੇਂਦਰ ਦੀ ਸਾਲਾਨਾ ਨਿਰਧਾਰਤ ਰਕਮ (ਦਾਲਾਂ, ਸਬਜ਼ੀਆਂ, ਤੇਲ, ਮਸਾਲੇ ਤੇ ਈਂਧਨ ਖ਼ਰੀਦਣ ਲਈ) ਨੂੰ 7,300 ਕਰੋੜ ਰੁਪਏ ਤੋਂ ਵਧਾ ਕੇ 8,100 ਕਰੋੜ ਰੁਪਏ ਕੀਤਾ ਜਾਂਦਾ ਹੈ (ਜੋ 10.99% ਵਾਧਾ ਹੈ)। ਪੋਖਰਿਯਾਲ ਨੇ ਕਿਹਾ ਕਿ ਸਾਰੇ ਜਤਨ ਇਹ ਹੋਣੇ ਚਾਹੀਦੇ ਹਨ ਕਿ ਸਾਡੇ 33 ਕਰੋੜ ਵਿਦਿਆਰਥੀਆਂ ਨੂੰ ਕੋਈ ਔਕੜ ਪੇਸ਼ ਨਾ ਆਵੇ ਤੇ ਉਹ ਆਪਣੀ ਸਿੱਖਿਆ ਜਾਰੀ ਰੱਖ ਸਕਣ। ਇਸ ਲਈ, ਦੀਕਸ਼ਾ, ਸਵੈਮ, ਸਵੈਮ–ਪ੍ਰਭਾ, ਵਿਦਿਆਦਾਨ 2.0, ਈ–ਪਾਠਸ਼ਾਲਾ, ਦੂਰਦਰਸ਼ਨ ਦਾ ਵਿਦਿਅਕ ਟੀਵੀ ਚੈਨਲ, ਡਿਸ਼ ਟੀਵੀ, ਟਾਟਾ ਸਕਾਈ, ਜੀਓ, ਏਅਰਟੈਲ ਡੀਟੀਐੱਚ ਆਦਿ ਜਿਹੇ ਆਨਲਾਈਨ ਵਿਦਿਅਕ ਪਲੇਟਫ਼ਾਰਮਾਂ ਨੂੰ ਮਜ਼ਬੂਤ ਕਰਨ ਲਈ ਵਿਭਿੰਨ ਜਤਨ ਕੀਤੇ ਜਾ ਰਹੇ ਹਨ।


EmoticonEmoticon