30 ਅਪ੍ਰੈਲ ਪੰਜਾਬ ਵਿੱਚ ਕੋਰੋਨਾ ਦਾ ਹੌਟੈਸਟ ਦਿਨ ਬਣ ਗਿਆ ਹੈ, ਇੱਕ ਦਿਨ ਵਿੱਚ ਸਭ ਤੋਂ ਵਧ 105 ਕੋਰੋਨਾ ਪੋਜ਼ੀਟਿਵ ਦੇ ਮਾਮਲੇ ਸਾਹਮਣੇ ਆਏ ਨੇ, ਕੋਰੋਨਾ ਨੂੰ ਲੈਕੇ ਇੱਕ ਹੋਰ ਰਿਕਾਰਡ ਬਣਿਆ ਪੰਜਾਬ ਦੇ 22 ਜ਼ਿਲ੍ਹਿਆਂ ਵਿੱਚੋਂ ਇੱਕ ਹੀ ਦਿਨ 14 ਜ਼ਿਲ੍ਹਿਆਂ ਵਿੱਚ ਇਕੱਠੇ ਮਾਮਲੇ ਸਾਹਮਣੇ ਆਏ,ਲੁਧਿਆਣਾ ਜ਼ਿਲ੍ਹੇ ਵਿੱਚ ਸਭ ਤੋਂ ਵਧ 34 ਕੋਰੋਨਾ ਪੋਜ਼ੀਟਿਵ ਦੇ ਮਾਮਲੇ ਦਰਜ ਕੀਤੇ ਗਏ, ਇਹ ਵੀ ਇੱਕ ਰਿਕਾਰਡ ਬਣ ਗਿਆ ਹੈ, ਲੁਧਿਆਣਾ ਹੁਣ ਪੰਜਾਬ ਦਾ ਉਹ ਜ਼ਿਲ੍ਹਾਂ ਬਣ ਗਿਆ ਹੈ ਜਿੱਥੇ ਇੱਕ ਹੀ ਦਿਨ ਵਿੱਚ ਸਭ ਤੋਂ ਜ਼ਿਆਦਾ ਕੋਰੋਨਾ ਪੋਜ਼ੀਟਿਵ ਦੇ ਮਰੀਜ਼ ਆਏ,ਦੂਜੇ ਨੰਬਰ ਤੇ ਅੰਮ੍ਰਿਤਸਰ ਹੈ ਜਿੱਥੇ 28 ਕੋਰੋਨਾ ਪੋਜ਼ੀਟਿਵ ਦੇ ਮਾਮਲੇ ਆਏ।
ਪੰਜਾਬ ਵਿੱਚ ਜਲੰਧਰ 89 ਕੋਰੋਨਾ ਮਰੀਜ਼ਾਂ ਨਾਲ ਨੰਬਰ 1 'ਤੇ ਹੈ, ਜਦਕਿ ਦੂਜੇ ਨੰਬਰ 'ਤੇ ਮੁਹਾਲੀ ਜ਼ਿਲ੍ਹਾਂ ਹੈ ਜਿੱਥੇ 86 ਕੋਰੋਨਾ ਕੇਸ ਨੇ,ਤੀਜੇ ਨੰਬਰ 'ਤੇ 64 ਮਰੀਜ਼ਾਂ ਨਾਲ ਪਟਿਆਲ ਹੈ, ਲੁਧਿਆਣਾ ਵਿੱਚ 34 ਨਵੇਂ ਮਾਮਲਿਆਂ ਨਾਲ ਇੱਥੇ ਮਰੀਜ਼ਾਂ ਦੀ ਗਿਣਤੀ 63 ਪਹੁੰਚ ਗਈ ਹੈ,ਪਠਾਨਕੋਟ,25,ਨਵਾਂ ਸ਼ਹਿਰ 23,ਅੰਮ੍ਰਿਤਸਰ 42,ਮਾਨਸਾ 13,ਹੁਸ਼ਿਆਰਪੁਰ 11,ਤਰਨਤਾਰਨ 14,ਕਪੂਰਥਲਾ 12ਅਤੇ ਫ਼ਰੀਦਕੋਟ 6 ,ਮੋਗਾ 5,ਸੰਗਰੂਰ 6,ਰੋਪੜ 5,ਬਰਨਾਲਾ ਫਤਿਹਗੜ੍ਹ ਸਾਹਿਬ,ਬਠਿੰਡਾ 2-2,ਫਿਰੋਜ਼ਪੁਰ,ਮੁਕਤਸਰ 4,ਗੁਰਦਾਸਪੁਰ 4 ਕੋਰੋਨਾ ਪੋਜ਼ੀਟਿਵ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ।
ਉਸ ਤੋਂ ਬਾਅਦ ਪੰਜਾਬ ਦੇ ਦੂਜੇ ਨੰਬਰ ਦੇ ਹੌਟ ਸਪੌਟ ਜ਼ਿਲ੍ਹੇ ਮੁਹਾਲੀ ਤੋਂ 13 ਕੋਰੋਨਾ ਪੋਜ਼ੀਟਿਵ ਦੇ ਮਾਮਲੇ ਸਾਹਮਣੇ ਆਏ,ਵੀਰਵਾਰ ਨੂੰ ਤਰਨਤਾਰਨ ਤੋਂ 7 ਲੋਕਾਂ ਦਾ ਕੋਰੋਨਾ ਪੋਜ਼ੀਟਿਵ ਆਇਆ,ਕਪੂਰਥਲਾ ਤੋਂ 6,ਗੁਰਦਾਸਪੁਰ,ਮੁਕਤਸਰ ਅਤੇ ਜਲੰਧਰ ਤੋਂ 30 ਅਪ੍ਰੈਲ ਨੂੰ 3-3 ਕੋਰੋਨਾ ਮਰੀਜ਼ ਸਾਹਮਣੇ ਆਏ, ਜਦਕਿ ਰੋਪੜ ਅਤੇ ਸੰਗਰੂਰ ਤੋਂ 2-2 ਕੋਰੋਨਾ ਪੋਜ਼ੀਟਵ ਮਰੀਜ਼ਾਂ ਨੂੰ ਹਸਪਤਾਲ ਭਰਤੀ ਕੀਤਾ ਗਿਆ ਹੈ,ਪਟਿਆਲਾ,ਫਿਰੋਜ਼ਪੁਰ ਅਤੇ ਮੋਗਾ ਤੋਂ 1-1 ਮਰੀਜ਼ ਸਾਹਮਣੇ ਆਇਆ ਹੈ,ਪੰਜਾਬ ਵਿੱਚ ਇੱਕ ਹੀ ਦਿਨ ਵਿੱਚ ਕੋਰੋਨਾ ਦੇ ਇਸ ਧਮਾਕੇ ਲਈ ਸਭ ਤੋਂ ਵੱਡਾ ਕਾਰਣ ਹਜ਼ੂਰ ਸਾਹਿਬ ਤੋਂ ਪਰਤੇ ਸ਼ਰਧਾਲੂਆਂ ਦਾ ਵੱਡੀ ਗਿਣਤੀ ਵਿੱਚ ਕੋਰੋਨਾ ਪੋਜ਼ੀਟਿਵ ਹੋਣਾ ਹੈ, ਪੰਜਾਬ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 480 ਤੱਕ ਪਹੁੰਚ ਚੁੱਕੀ ਹੈ।
ਪੰਜਾਬ ਵਿੱਚ ਜਲੰਧਰ 89 ਕੋਰੋਨਾ ਮਰੀਜ਼ਾਂ ਨਾਲ ਨੰਬਰ 1 'ਤੇ ਹੈ, ਜਦਕਿ ਦੂਜੇ ਨੰਬਰ 'ਤੇ ਮੁਹਾਲੀ ਜ਼ਿਲ੍ਹਾਂ ਹੈ ਜਿੱਥੇ 86 ਕੋਰੋਨਾ ਕੇਸ ਨੇ,ਤੀਜੇ ਨੰਬਰ 'ਤੇ 64 ਮਰੀਜ਼ਾਂ ਨਾਲ ਪਟਿਆਲ ਹੈ, ਲੁਧਿਆਣਾ ਵਿੱਚ 34 ਨਵੇਂ ਮਾਮਲਿਆਂ ਨਾਲ ਇੱਥੇ ਮਰੀਜ਼ਾਂ ਦੀ ਗਿਣਤੀ 63 ਪਹੁੰਚ ਗਈ ਹੈ,ਪਠਾਨਕੋਟ,25,ਨਵਾਂ ਸ਼ਹਿਰ 23,ਅੰਮ੍ਰਿਤਸਰ 42,ਮਾਨਸਾ 13,ਹੁਸ਼ਿਆਰਪੁਰ 11,ਤਰਨਤਾਰਨ 14,ਕਪੂਰਥਲਾ 12ਅਤੇ ਫ਼ਰੀਦਕੋਟ 6 ,ਮੋਗਾ 5,ਸੰਗਰੂਰ 6,ਰੋਪੜ 5,ਬਰਨਾਲਾ ਫਤਿਹਗੜ੍ਹ ਸਾਹਿਬ,ਬਠਿੰਡਾ 2-2,ਫਿਰੋਜ਼ਪੁਰ,ਮੁਕਤਸਰ 4,ਗੁਰਦਾਸਪੁਰ 4 ਕੋਰੋਨਾ ਪੋਜ਼ੀਟਿਵ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ।

EmoticonEmoticon