ਤਾਲਾਬੰਦੀ ਦੌਰਾਨ ਦਿਹਾੜੀ ਮਜ਼ਦੂਰਾਂ ਦੀ ਰੋਜੀ-ਰੋਟੀ ਚੱਲਦੀ ਰਹੇ, ਇਸ ਲਈ ਕੇਂਦਰ ਸਰਕਾਰ ਨੇ ਇੱਕ ਐਡਵਾਈਜ਼ਰੀ ਜਾਰੀ ਕੀਤੀ ਸੀ। ਇਸ ਨੂੰ ਵੇਖਦਿਆਂ, 18 ਰਾਜਾਂ ਨੇ ਉਸਾਰੀ ਕਾਮਿਆਂ ਦੇ ਖਾਤਿਆਂ ਵਿੱਚ 1000 ਰੁਪਏ ਤੋਂ ਲੈ ਕੇ 5000 ਰੁਪਏ ਜਮ੍ਹਾਂ ਕਰਵਾ ਦਿੱਤੇ ਹਨ। ਫਾਈਨੈਂਸ਼ੀਅਲ ਐਕਸਪ੍ਰੈਸ ਦੇ ਸੂਤਰਾਂ ਦੇ ਅਨੁਸਾਰ, ਇਨ੍ਹਾਂ ਰਾਜਾਂ ਨੇ 1.8 ਕਰੋੜ ਰਜਿਸਟਰਡ ਉਸਾਰੀ ਕਿਰਤੀਆਂ ਦੇ ਖਾਤਿਆਂ ਵਿਚ ਸਿੱਧੇ ਤੌਰ 'ਤੇ 2250 ਕਰੋੜ ਰੁਪਏ ਦੀ ਵਨ ਟਾਇਮ ਕੈਸ਼ ਬੈਨੀਫਿਟ ਦੇ ਤੌਰ ਉਤੇ ਪਾ ਦਿੱਤੇ ਹਨ।ਟਰੇਡ ਯੂਨੀਅਨ ਦੇ ਸੂਤਰਾਂ ਨੇ ਦੱਸਿਆ ਕਿ ਦਿੱਲੀ ਨੇ ਹਰ ਰਜਿਸਟਰਡ ਉਸਾਰੀ ਕਾਮੇ ਦੇ ਖਾਤਿਆਂ ਵਿੱਚ ਸਭ ਤੋਂ ਵੱਧ 5000-5000 ਰੁਪਏ ਪਾਏ ਹਨ।
ਇਸ ਤੋਂ ਬਾਅਦ ਪੰਜਾਬ ਅਤੇ ਕੇਰਲ ਸੂਬੇ ਹਨ ਜਿਨ੍ਹਾਂ ਨੇ ਹਰ ਖਾਤੇ ਵਿਚ 3000-3000 ਰੁਪਏ ਜਮ੍ਹਾ ਕੀਤੇ ਹਨ। ਹਿਮਾਚਲ ਪ੍ਰਦੇਸ਼ ਵਰਗੇ ਕੁਝ ਹੋਰ ਰਾਜਾਂ ਨੇ ਹਰ ਰਜਿਸਟਰਡ ਕਰਮਚਾਰੀ ਦੇ ਖਾਤਿਆਂ ਵਿੱਚ 2000 ਰੁਪਏ ਅਤੇ ਓੜੀਸਾ ਨੇ 1500 ਰੁਪਏ ਪਾਏ ਹਨ। ਉੱਤਰ ਪ੍ਰਦੇਸ਼ ਅਤੇ ਬਿਹਾਰ ਵਰਗੇ ਕੁਝ ਰਾਜ ਅਜਿਹੇ ਕਾਮਿਆਂ ਨੂੰ ਇੱਕ ਤੋਂ ਤਿੰਨ ਮਹੀਨਿਆਂ ਦਾ ਰਾਸ਼ਨ ਦੇ ਰਹੇ ਹਨ।
1 comments so far
Awsome 👍
EmoticonEmoticon