11 May 2020

ਕੋਰੋਨਾ ਦੇ ਕਹਿਰ ਦੇ ਚੱਲਦਿਆਂ ਸਰਕਾਰ ਦੇ ਨਵੇਂ ਨਿਰਦੇਸ਼

Tags

ਸਿਹਤ ਮੰਤਰਾਲੇ ਨੇ ਕੋਰੋਨਾ ਦੇ ਬਹੁਤ ਹਲਕੇ ਲੱਛਣਾਂ ਵਾਲੇ ਮਰੀਜ਼ਾਂ ਲਈ ਹੋਮ ਆਈਸੋਲੇਸ਼ਨ ਦੀਆਂ ਗਾਈਡਲਾਈਨਜ਼ 'ਚ ਬਦਲਾਅ ਕੀਤਾ ਹੈ। ਹੋਮ ਆਈਸੋਲੇਸ਼ਨ ਵਾਲੇ ਮਰੀਜ਼ ਸ਼ੁਰੂਆਤੀ ਲੱਛਣ ਦਿਖਣ ਤੋਂ 17 ਦਿਨ ਬਾਅਦ ਆਈਸੋਲੇਸ਼ਨ ਖਤਮ ਕਰ ਸਕਣਗੇ। ਸ਼ਰਤ ਇਹ ਹੋਵੇਗੀ ਕਿ 10 ਦਿਨ ਬੁਖਾਰ ਨਾ ਚੜ੍ਹਿਆ ਹੋਵੇ। ਸਿਹਤ ਮੰਤਰਾਲੇ ਨੇ ਹੋਮ ਆਈਸੋਲੇਸ਼ਨ ਵਾਲੇ ਮਰੀਜ਼ਾਂ ਤੇ ਉਨ੍ਹਾਂ ਦੀ ਦੇਖਭਾਲ ਕਰਨ ਵਾਲਿਆਂ ਲਈ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਦੋਵਾਂ ਲਈ ਟ੍ਰਿਪਲ ਲੇਅਰ ਮਾਸਕ ਪਹਿਣਨਾ ਲਾਜ਼ਮੀ ਕਰ ਦਿੱਤਾ ਹੈ। ਮਰੀਜ਼ਾਂ ਲਈ ਨਿਰਦੇਸ਼: ਹਰ ਸਮੇਂ ਟ੍ਰਿਪਲ ਲੇਅਰ ਮਾਸਕ ਪਹਿਣਨਾ ਹੋਵੇਗਾ। ਹਰ ਅੱਠ ਘੰਟੇ 'ਚ ਮਾਸਕ ਬਦਲਣਾ ਹੋਵੇਗਾ। ਜੇਕਰ ਮਾਸਕ ਗਿੱਲਾ ਜਾਂ ਗੰਦਾ ਹੋਵੇਗਾ ਤਾਂ ਤੁਰੰਤ ਬਦਲਣਾ ਪਵੇਗਾ, ਸਾਬਣ ਪਾਣੀ ਜਾਂ ਅਲਕੋਹਲ ਵਾਲੇ ਸੈਨੇਟਾਈਜ਼ਰ ਨਾਲ ਘੱਟੋ-ਘੱਟ 40 ਸੈਕਿੰਡ ਤਕ ਹੱਥ ਸਾਫ ਕਰਨੇ ਚਾਹੀਦੇ ਹਨ।

 ਨਿੱਜੀ ਚੀਜ਼ਾਂ ਦੂਜਿਆਂ ਦੇ ਨਾਲ ਸਾਂਝੀਆਂ ਨਹੀਂ ਕਰਨੀਆਂ। ਵਰਤਣ ਤੋਂ ਬਾਅਦ ਮਾਸਕ ਸੁੱਟਣ ਤੋਂ ਪਹਿਲਾਂ 1 ਫੀਸਦ ਸੋਡੀਅਮ ਹਾਇਪੋ ਕਲੋਰਾਈਡ ਨਾਲ ਵਾਇਰਸ ਮੁਕਤ ਕਰਨਾ ਹੋਵੇਗਾ। ਕਮਰੇ 'ਚ ਜਿਹੜੀਆਂ ਚੀਜ਼ਾਂ ਵਾਰ-ਵਾਰ ਛੁਹਣੀਆਂ ਪੈਣ ਜਿਵੇਂ ਟੇਬਲਟੌਪ, ਦਰਵਾਜ਼ਿਆਂ ਦੀ ਕੁੰਡੀ ਜਾਂ ਹੈਂਡਲ, ਉਨ੍ਹਾਂ ਨੂੰ 1% ਹਾਈਪੋਕਲੋਰਾਈਡ ਸੌਲਿਊਸ਼ਨ ਨਾਲ ਸਾਫ ਕਰਨਾ ਚਾਹੀਦਾ ਹੈ। ਮਰੀਜ਼ ਨੇ ਆਪਣੇ ਕਮਰੇ 'ਚ ਹੀ ਰਹਿਣਾ ਹੋਵੋਗਾ। ਘਰ ਦੇ ਦੂਜੇ ਮੈਂਬਰਾਂ ਖਾਸ ਕਰਕੇ ਬਜ਼ੁਰਗਾਂ ਤੇ ਹਾਈਪਰਟੈਂਸ਼ਨ ਜਾਂ ਦਿਲ ਦੀ ਬਿਮਾਰੀ ਵਾਲੇ ਲੋਕਾਂ ਨਾਲ ਕੋਰੋਨਾ ਦੇ ਮਰੀਜ਼ ਦਾ ਸੰਪਰਕ ਨਹੀਂ ਹੋਣਾ ਚਾਹੀਦਾ। ਮਰੀਜ਼ ਨੂੰ ਲੋੜੀਂਦਾ ਆਰਾਮ ਕਰਨਾ ਚਾਹੀਦਾ ਤੇ ਜ਼ਿਆਦਾ ਤੋਂ ਜ਼ਿਆਦਾ ਪਾਣੀ ਜਾਂ ਤਰਲ ਪਦਾਰਥ ਲੈਣਾ ਚਾਹੀਦਾ ਹੈ।


EmoticonEmoticon