ਕੋਰੋਨਾ ਮਹਾਮਾਰੀ ਨਾਲ ਜਿੱਥੇ ਦੇਸ਼ ਭਰ ਦੇ ਲੋਕ ਘਰਾਂ ਵਿੱਚ ਕੈਦ ਹਨ ਅਤੇ ਲੋਕਾਂ ਨੂੰ ਰਾਸ਼ਨ ਅਤੇ ਹੋਰ ਸਮਾਨ ਦੇਣ ਪੁੱਜਦਾ ਨਾ ਕਰਨ ਦੇ ਸਰਕਾਰਾਂ ਤੇ ਦੋਸ਼ ਲੱਗ ਰਹੇ ਹਨ ਉੱਥੇ ਸ਼੍ਰੀ ਹਜੂਰ ਸਾਹਿਬ ਤੋਂ ਆਈ ਸੰਗਤ ਜੋ ਕਿ ਲੁਧਿਆਣਾ ਦੇ ਮੈਰੀਟੋਰਿਅਸ ਸਕੂਲ ਵਿੱਚ ਕਵਾਰਟਾਈਨ ਕੀਤੀ ਹੋਈ ਹੈ, ਨੂੰ ਮਿਲਣ ਲਈ ਅੱਜ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਸ ਆਪਣੀ ਟੀਮ ਨਾਲ ਪੁੱਜੇ ਅਤੇ ਮੌਕੇ ਤੇ ਹੀ ਲੋਕਾਂ ਦੀ ਮੰਗ ਅਨੁਸਾਰ (ਨੈਬੂਲਾਈਜ਼ਰ) ਭਾਫ ਲੈਣ ਵਾਲੀ ਮਸ਼ੀਨ ਸਮੇਤ ਹੋਰ ਜਰੁਰੂ ਸਮਾਨ ਵੀ ਦਿੱਤਾ।
ਮਰੀਜਾਂ ਨੇ ਦੱਸਿਆ ਕਿ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਅਤੇ ਜਦੋਂ ਵੀ ਉਹ ਕੋਈ ਸ਼ਿਕਾਇਤ ਕਰਦੇ ਹਨ ਜਾਂ ਕੋਈ ਚੀਜ ਦੀ ਮੰਗ ਕਰਦੇ ਹਨ ਤਾਂ ਉਨ੍ਹਾਂ ਨੂੰ ਸਟਾਫ ਵਲੋਂ ਪੁੱਠੇ ਸਿੱਧੇ ਜਵਾਬ ਦਿੱਤੇ ਜਾਂਦੇ ਹਨ। ਵਿਧਾਇਕ ਬੈਂਸ ਨੇ ਦੱਸਿਆ ਕਿ ਇਸ ਦੌਰਾਨ ਉਨ੍ਹਾਂ ਸਾਰੇ ਮਰੀਜਾਂ ਨੂੰ ਸਬਰ ਸੰਤੋਖ ਤੋਂ ਕੰਮ ਲੈਣ ਦੀ ਗੱਲ ਆਖੀ ਅਤੇ ਸਾਰਿਆਂ ਨੂੰ ਕਿਹਾ ਕਿ ਇਹ ਬਿਮਾਰੀ ਨੂੰ ਦੂਰ ਦੂਰ ਰਹਿ ਕੇ ਹੀ ਖਤਮ ਕੀਤਾ ਜਾ ਸਕਦਾ ਹੈ।ਇਸ ਮੌਕੇ ਤੇ ਗੱਲਬਾਤ ਕਰਦੇ ਹੋਏ ਵਿਧਾਇਕ ਬੈਂਸ ਨੇ ਦੱਸਿਆ ਕਿ ਲੁਧਿਆਣਾ ਦੇ ਮੈਰੀਟੋਰਿਅਸ ਸਕੂਲ ਵਿੱਚ ਸ਼੍ਰੀ ਹਜੂਰ ਸਾਹਿਬ ਤੋਂ ਆਈ ਸੰਗਤ ਨੂੰ ਰੱਖਿਆ ਗਿਆ ਹੈ ਅਤੇ ਉਨ੍ਹਾਂ ਨੂੰ ਕੁਝ ਸ਼ਿਕਾਇਤਾਂ ਫੇਸ ਬੁੱਕ ਤੋਂ ਮਿਲੀਆਂ ਸਨ ਅਤੇ ਉਹ ਮਰੀਜਾਂ ਨੂੰ ਦੇਣ ਵਾਲੀਆਂ ਸਹੂਲਤਾਂ ਦੇਖਣ ਲਈ ਆਏ ਸਨ।

ਉਨ੍ਹਾਂ ਦੱਸਿਆ ਕਿ ਇੱਥੇ ਲੋਕਾਂ ਨੂੰ ਅਨੇਕਾਂ ਸ਼ਿਕਾਇਤਾਂ ਕੀਤੀਆਂ ਹਨ ਅਤੇ ਮਰੀਜਾਂ ਨੇ ਦੱਸਿਆ ਕਿ ਨਾ ਹੀ ਇੱਥੇ ਪੂਰੇ ਬਾਥਰੂਮ ਹਨ ਅਤੇ ਸਾਰੇ ਬਾਥਰੂਮਾਂ ਵਿੱਚ ਗੰਦਗੀ ਹੈ, ਇਸ ਤੋਂ ਇਲਾਕਾ ਖਾਣਾ ਵੀ ਵਧੀਆ ਨਾ ਹੋ ਕੇ ਸੜੀਆਂ ਹੋਈਆਂ ਰੋਟੀਆਂ ਦਿੱਤੀਆਂ ਜਾ ਰਹੀਆਂ ਹਨ। ਇਸ ਤੋਂ ਬਾਅਦ ਵਿÎਧਾਇਕ ਬੈਂਸ ਨੇ ਸਿਵਲ ਹਸਪਤਾਲ ਦਾ ਵੀ ਦੌਰਾ ਕੀਤਾ ਅਤੇ ਮਰੀਜਾਂ ਦਾ ਹਾਲ ਚਾਲ ਪੁੱਿਛਆ। ਇਸ ਦੌਰਾਨ ਲੋਕ ਇਨਸਾਫ ਪਾਰਟੀ ਦੀ ਟੀਮ ਵਲੋਂ ਮਰੀਜਾਂ ਲਈ ਮਾਸਕ, ਸੈਨੇਟਾਈਜਰ, ਸੇਬ, ਕੇਲੇ, ਨਹਾਉਣ ਵਾਲਾ ਸਾਬਣ, ਕੱਪੜੇ ਧੋਣ ਵਾਲਾ ਸਾਬਣ, ਬਾਲਟੀਆਂ ਸਮੇਤ ਹੋਰ ਜਰੂਰੀ ਸਮਾਨ ਦਿੱਤਾ ਗਿਆ।
EmoticonEmoticon