ਕੋਰੋਨਾ ਵਾਇਰਸ ਨੂੰ ਲੈ ਕੇ ਸੂਬੇ ਅੰਦਰ ਲਗਾਏ ਗਏ ਕਰਫ਼ਿਊ ਅਤੇ ਤਾਲਾਬੰਦੀ ਦੌਰਾਨ ਜਿੱਥੇ ਪੰਜਾਬ ਪੁਲਿਸ ਦਿਨ ਰਾਤ ਡਿਊਟੀ ਦੇ ਰਹੀ ਹੈ ਉੱਥੇ ਰੇਲਵੇ ਪੁਲਿਸ ਜੀ.ਆਰ.ਪੀ. ਦੇ 57 ਮੁਲਾਜ਼ਮ ਵੀ ਮੋਗਾ ਵਿਖੇ ਵੱਖ-ਵੱਖ ਜਗਾ 'ਤੇ ਡਿਊਟੀ ਨਿਭਾ ਰਹੇ ਹਨ | ਇਸ ਸਬੰਧੀ ਕੀਤੀ ਗਈ ਇਕ ਪੈੱ੍ਰਸ ਕਾਨਫ਼ਰੰਸ ਦੌਰਾਨ ਰੇਲਵੇ ਪੁਲਿਸ ਦੇ ਮੁਲਾਜ਼ਮਾਂ ਨੇ ਜ਼ਿਲ੍ਹੇ ਦੀ ਹੀ ਪੁਲਿਸ 'ਤੇ ਵੱਡੇ ਵਿਤਕਰੇ ਕਰਨ ਦੇ ਵੱਡੇ ਖ਼ੁਲਾਸੇ ਕਰਦਿਆਂ ਦੱਸਿਆ ਕਿ ਉਹ ਅੰਮਿ੍ਤਸਰ, ਜਲੰਧਰ ਤੇ ਗੁਰਦਾਸਪੁਰ ਜ਼ਿਲਿ੍ਹਆਂ ਨਾਲ ਸਬੰਧਿਤ ਹਨ ਪਰ ਉਨ੍ਹਾਂ ਦੀਆਂ ਡਿਊਟੀਆਂ ਲਗਾਉਣ ਵੇਲੇ ਮਾਨਯੋਗ ਡੀ.ਜੀ.ਪੀ. ਪੰਜਾਬ ਨੇ ਇਹ ਆਦੇਸ਼ ਜਾਰੀ ਕੀਤੇ ਸਨ
ਕਿ ਗੌਰਮਿੰਟ ਰੇਲਵੇ ਪੁਲਿਸ ਦੇ ਮੁਲਾਜ਼ਮਾਂ ਨੂੰ ਆਪੋ ਆਪਣੇ ਜ਼ਿਲਿ੍ਹਆਂ ਅੰਦਰ ਹੀ ਡਿਊਟੀ 'ਤੇ ਤਾਇਨਾਤ ਕੀਤਾ ਜਾਵੇ ਪਰ ਮਾਣਯੋਗ ਡੀ.ਜੀ.ਪੀ. ਦੇ ਹੁਕਮਾਂ ਨੂੰ ਨਜ਼ਰ ਅੰਦਾਜ਼ ਕਰਕੇ ਉਨ੍ਹਾਂ ਨੂੰ ਡਿਊਟੀ ਲਈ ਮੋਗਾ ਭੇਜ ਦਿੱਤਾ ਗਿਆ ਇਸ ਸਬੰਧੀ ਪੁਲਿਸ ਮੁਲਾਜ਼ਮ ਗੁਰਦੀਪ ਸਿੰਘ ਸਮੇਤ ਰਮਿੰਦਰਜੀਤ ਸਿੰਘ ਨੇ ਦੱਸਿਆ ਕਿ ਉਹ ਮੋਗਾ ਵਿਖੇ ਰੁਲਣ ਲਈ ਮਜਬੂਰ ਹਨ ਅਤੇ ਨਾ ਹੀ ਉਨ੍ਹਾਂ ਦੀ ਰਿਹਾਇਸ਼ ਦੀ ਕੋਈ ਵਿਵਸਥਾ ਹੈ ਤੇ ਨਾ ਹੀ ਖਾਣੇ ਦੀ | ਉਨ੍ਹਾਂ ਡੀ.ਜੀ.ਵੀ. ਪੰਜਾਬ ਤੋਂ ਮੰਗ ਕੀਤੀ ਕਿ ਉਨ੍ਹਾਂ ਆਪਣੇ ਜ਼ਿਲਿ੍ਹਆਂ ਵਿਚ ਹੀ ਤਬਦੀਲ ਕਰਕੇ ਡਿਊਟੀ ਕਰਵਾਈ ਜਾਵੇ ਤੇ ਉਨ੍ਹਾਂ ਦੀ ਰਹਾਇਸ਼, ਖਾਣੇ ਅਤੇ ਸੁਰੱਖਿਆ ਲਈ ਪੰਜਾਬ ਪੁਲਿਸ ਦੇ ਅਧਿਕਾਰੀ ਢੁਕਵੀਂ ਵਿਵਸਥਾ ਕਰਨ ਅਤੇ ਮੋਗਾ ਵਰਗਾ ਹਾਲ ਨਾ ਕੀਤਾ ਜਾਵੇ |
EmoticonEmoticon