1 May 2020

ਜਥੇਦਾਰ ਤੇ ਲੰਗਰ ਵਾਲਿਆਂ ਵੱਲੋਂ ਕਰੋਨਾ ਕੇਸਾਂ ਦੇ ਸਬੰਧ ਚ ਵੱਡੇ ਖੁਲਾਸੇ

Tags

ਹਜ਼ੂਰ ਸਾਹਿਬ ਤੋਂ ਆਈ ਸੰਗਤਾਂ ਦੇ ਕੋਰੋਨਾ ਟੈਸਟ ਵੱਡੀ ਗਿਣਤੀ ਵਿੱਚ ਪੋਜ਼ੀਟਿਵ ਆਉਣ ਤੋਂ ਬਾਅਦ ਹੁਣ ਇਸ 'ਤੇ ਪੰਜਾਬ ਦੀ ਸਿਆਸਤ ਗਰਮਾ ਗਈ ਹੈ, ਸ੍ਰੀ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਟੈਸਟ ਪ੍ਰਕਿਆ ਨੂੰ ਲੈਕੇ ਗੰਭੀਰ ਸਵਾਲ ਚੁੱਕੇ ਨੇ,ਪੰਜਾਬ ਸਰਕਾਰ ਨੇ ਦਾਅਵਾ ਕੀਤਾ ਹੈ ਹਜ਼ੂਰ ਸਾਹਿਬ ਤੋਂ ਆਈ 20 ਫ਼ੀਸਦੀ ਸੰਗਤ ਦਾ ਕੋਰੋਨਾ ਟੈਸਟ ਪੋਜ਼ੀਟਿਵ ਆਇਆ ਹੈ। ਜਥੇਦਾਰ ਸ੍ਰੀ ਅਕਾਲ ਤਖ਼ਤ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਜਿਵੇਂ ਤਬਲੀ ਗੀ ਦੇ ਜ਼ਰੀਏ ਮੁਸਲਮਾਨ ਭਾਈਚਾਰੇ ਨੂੰ ਬਦ ਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਉਸੇ ਤਰ੍ਹਾਂ ਸਿੱਖ ਭਾਈਚਾਰੇ ਨੂੰ ਬਦ ਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਐੱਸਜੀਪੀਸੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਵੀ ਇਸ ਪੂਰੇ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਹੈ।

ਬਾਬਾ ਬਲਵਿੰਦਰ ਸਿੰਘ ਹਜ਼ੂਰ ਸਾਹਿਬ ਵਾਲਿਆਂ ਨੇ ਵੀ ਪੰਜਾਬ ਸਰਕਾਰ ਦੀ ਕੋਰੋਨਾ ਟੈਸਟ ਰਿਪੋਰਟ 'ਤੇ ਸਵਾਲ ਚੁੱਕ ਦੇ ਹੋਏ ਇਸ ਗੱਲ ਦੀ ਵੀ ਤਸਦੀਕ ਕੀਤੀ ਹੈ ਤਿੰਨ ਵਾਰ ਸੰਗਤਾਂ ਦਾ ਕੋਰੋਨਾ ਟੈਸਟ ਕਰਵਾਇਆ ਗਿਆ ਹਰ ਵਾਰ ਨੈਗੇਟਿਵ ਆਇਆ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕੀ ਹਜ਼ੂਰ ਸਾਹਿਬ ਵਿੱਚ ਸੰਗਤਾਂ ਦਾ 3 ਵਾਰ ਕੋਰੋਨਾ ਟੈਸਟ ਹੋਇਆ ਹਰ ਵਾਰ ਰਿਪੋਰਟ ਨੈਗੇਟਿਵ ਆਈ ਪਰ ਜਦੋਂ ਪੰਜਾਬ ਪਹੁੰਚੇ ਤਾਂ ਵੱਡੀ ਗਿਣਤੀ ਵਿੱਚ ਆਖ਼ਿਰ ਕਿਵੇਂ ਸੰਗਤਾਂ ਦੀ ਰਿਪੋਰਟ ਪੋਜ਼ੀਟਿਵ ਆ ਸਕਦੀ ਹੈ, ਉਨ੍ਹਾਂ ਕਿਹਾ ਕੀ ਪੂਰੇ ਨਾਂਦੇੜ ਵਿੱਚ ਸਿਰਫ਼ 2 ਕੋਰੋਨਾ ਟੈਸਟ ਹੀ ਪੋਜ਼ੀਟਿਵ ਆਏ ਸਨ, ਸੰਗਤ ਪੂਰਾ ਇੱਕ ਮਹੀਨਾ ਗੁਰਦੁਆਰੇ ਦੀ ਸਰਾਂ ਵਿੱਚ ਹੀ ਰਹੀ ਸੀ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਉਨ੍ਹਾਂ ਨੂੰ ਇਸ ਵਿੱਚ ਵੱਡੀ ਸਾਜਿ ਸ਼ ਨਜ਼ਰ ਆ ਰਹੀ ਹੈ,ਸਿਰਫ਼ ਇਨ੍ਹਾਂ ਹੀ ਨਹੀਂ ਜਥੇਦਾਰ ਸ੍ਰੀ ਅਕਾਲ ਤਖ਼ਤ ਨੇ ਕਿਹਾ ਕੀ ਸਰਕਾਰ ਨੂੰ ਸਾਫ਼ ਕਰਨਾ ਚਾਹੀਦਾ ਹੈ ਕੀ ਕੋਰੋਨਾ ਟੈਸਟ ਦੀ ਭਰੋਸੇ ਯੋਗਤਾ ਕਿੰਨੇ ਫ਼ੀਸਦੀ ਹੈ।


EmoticonEmoticon