ਲੋਕ ਡਾਊਨ ਦੌਰਾਨ ਟਿੱਕ ਟਾਕ ਤੇ ਸਟਾਰ ਬਣੀ ਨੂਰ ਅੱਜ ਕੱਲ੍ਹ ਹਰ ਇੱਕ ਦੇ ਮੋਬਾਇਲ ਤੇ ਦਿਖ ਜਾਂਦੀ ਹੈ। ਨੂਰ ਹੈ ਵੀ ਕਮਾਲ ਦੀ। ਜੋ ਵੀ ਉਸ ਦੀ ਅਦਾਕਾਰੀ ਨੂੰ ਵੇਖਦਾ ਹੈ ਕੀਲਿਆ ਜਾਂਦਾ ਹੈ। ਗਾਇਕਾਂ ਤੋਂ ਲੈ ਕੇ ਐਕਟਰਾਂ ਤੱਕ ਅੱਜ ਕੱਲ੍ਹ ਹਰ ਕੋਈ ਨੋਟ ਦੀਆਂ ਸਿਫਤਾਂ ਕਰ ਰਿਹਾ ਹੈ। ਇਨ੍ਹਾਂ ਹਾਲਾਤਾਂ ਵਿੱਚ ਹੀ ਮੋਗਾ ਪੁਲਿਸ ਪ੍ਰਸ਼ਾਸਨ ਵੀ ਪਿੰਡ ਭਿੰਡਰਾਂ ਕਲਾਂ ਦੀ ਰਹਿਣ ਵਾਲੀ ਨੂਰ ਦੀ ਪ੍ਰਸੰਸਾ ਲਈ ਅੱਗੇ ਆਇਆ ਹੈ। ਪੁਲਿਸ ਪ੍ਰਸ਼ਾਸਨ ਨੇ ਨੂਰ ਦੇ ਘਰ ਆ ਕੇ ਉਸ ਦੇ ਪਰਿਵਾਰ ਦੀ 5100 ਰੁਪਏ ਦੇ ਕੇ ਮਾਲੀ ਮਦਦ ਕੀਤੀ ਹੈ ਤੇ ਨਾਲ ਹੀ ਜ਼ਿਲ੍ਹਾ ਡਿਪਟੀ ਕਮਿਸ਼ਨਰ ਵੱਲੋਂ ਦਿੱਤੇ ਿਗਆ ਇੱਕ ਗਿਫ਼ਟ ਵੀ ਉਨ੍ਹਾਂ ਨੂੰ ਦਿੱਤਾ ਹੈ ।
ਪੁਲਿਸ ਪ੍ਰਸ਼ਾਸ਼ਨ ਨਾਲ ਗੱਲਬਾਤ ਕਰਦਿਆਂ ਪੁਲੀਸ ਨੇ ਕਿਹਾ ਕਿ ਜਦੋਂ ਉਨ੍ਹਾਂ ਨੂੰ ਜਦੋਂ ਨੂਰ ਦੀ ਐਕਟਿੰਗ ਬਾਰੇ ਪਤਾ ਲੱਗਿਆ ਤਾਂ ਉਹ ਆਪਣੇ ਆਪ ਨੂੰ ਰੋਕ ਨਹੀਂ ਸਕੇ ਤੇ ਉਹ ਪਿੰਡ ਭਿੰਡਰਾਂ ਕਲਾ ਵੱਲ ਤੁਰ ਪਏ । ਨੂਰ ਦੀ ਉਦਾਹਰਨ ਤੋਂ ਸਾਫ ਪਤਾ ਲੱਗਦਾ ਹੈ ਕਿ ਲੋਕ ਡਾਊਨ ਦੌਰਾਨ ਘਰ ਰਹਿ ਕੇ ਵੀ ਆਪਣੇ ਆਪ ਨੂੰ ਸਾਬਤ ਕੀਤਾ ਜਾ ਸਕਦਾ ਹੈ । ਇਸ ਮੁਸ਼ਕਿਲ ਘੜੀ ਵਿੱਚ ਜਿੱਥੇ ਲੋਕ ਕਰੋਨਾ ਨਾਮ ਦੀ ਬਿਮਾਰੀ ਨਾਲ ਜੂਝ ਰਹੇ ਹਨ ਉੱਥੇ ਨੂਰ ਲੋਕਾਂ ਦੇ ਦਿਲਾਂ ਵਿੱਚ ਵਸਦੀ ਜਾ ਰਹੀ ਹੈ ਤੇ ਉਨ੍ਹਾਂ ਦੇ ਦੁੱਖ ਕਿਤੇ ਨਾ ਕਿਤੇ ਕੱਟ ਰਹੀ ਹੈ ।

EmoticonEmoticon