5 May 2020

ਰੈੱਡ ਜ਼ੋਨ ਦੇ ਬਾਵਜੂਦ ਸੜਕਾਂ 'ਤੇ ਲੱਗੀ ਰੌਣਕ। ਕਰਫਿਊ ਦੀਆਂ ਉੱਡੀਆਂ ਧੱਜੀਆਂ

Tags

ਕੋਰੋਨਾਵਾਇਰਸ ਕਾਰਨ ਲੱਗੇ ਕਰਫ਼ਿਊ ਦੌਰਾਨ ਖੰਨਾ ਰੈੱਡ ਜ਼ੋਨ 'ਚ ਸ਼ਾਮਲ ਹੈ। ਇਸ ਦੇ ਬਾਵਜੂਦ ਵੀ ਹੋਲਸੇਲ ਕਰਿਆਨਾ ਮਾਰਕੀਟ 'ਚ ਸ਼ਰੇਆਮ ਦੁਕਾਨਾਂ ਖੁੱਲ੍ਹ ਰਹੀਆਂ ਹਨ ਤੇ ਸਰੀਰਕ ਦੂਰੀ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਇਸ ਸਭ ਦੇ ਬਾਵਜੂਦ ਪ੍ਰਸਾਸਨ ਤੇ ਪੁਲਿਸ ਸੁਸਤ ਹੈ। ਦੁਕਾਨਦਾਰ ਦੁਕਾਨਾਂ ਦੇ ਅੰਦਰ ਹੀ ਰਸ਼ ਪਾ ਕੇ ਸਮਾਨ ਵੇਚ ਰਹੇ ਸਨ। ਜਦ ਇਸ ਸਬੰਧੀ ਪੁਲਿਸ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਾਨੂੰ ਪਤਾ ਲਗਿਆ ਸੀ ਕਿ ਕੁੱਝ ਦੁਕਾਨਾਂ ਖੁੱਲ੍ਹੀਆਂ ਹਨ ਪਰ ਹੁਣ ਅਸੀਂ ਬੰਦ ਕਰਵਾ ਦਿੱਤੀਆਂ ਹਨ। ਮੌਕੇ ਤੇ ਆਏਐਸਆਈ ਜਗਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਕਰਫਿਊ ਦੀ ਉਲੰਘਣਾ ਕਰਨ ਵਾਲੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਜਦੋਂ ਇਸ ਸਬੰਧੀ ਇੱਕ ਦੁਕਾਨਦਾਰ ਨਾਲ ਗੱਲ ਕੀਤੀ ਤਾਂ ਉਸ ਨੇ ਕਿਹਾ ਅਸੀਂ ਕੋਈ ਸਮਾਜਿਕ ਦੂਰੀ ਦੀ ਉਲੰਘਣਾ ਨਹੀਂ ਕਰ ਰਹੇ। ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਜਿਸ ਤਰ੍ਹਾਂ ਪੰਜਾਬ ਵਿੱਚ ਕਰੋਨਾ ਦੇ ਮਰੀਜ਼ ਵਧ ਰਹੇ ਹਨ ਤੀਜੇ ਇਹ ਹਾਲਾਤਾਂ ਨਾਲ ਲੋਕ ਫਿਰ ਵੀ ਕਾਫੀ ਦੀ ਉਲੰਘਣਾ ਕਰਦੇ ਰਹੇ ਤਾਂ ਖ਼ਤਰਾ ਹੋਰ ਵਧਣ ਦੀ ਸੰਭਾਵਨਾ ਹੈ। ਲੋਕਾਂ ਨੂੰ ਘੱਟ ਤੋਂ ਘੱਟ ਘਰੋਂ ਬਾਹਰ ਨਿਕਲਣਾ ਚਾਹੀਦਾ ਹੈ ਜੇ ਕੋਈ ਜ਼ਰੂਰੀ ਕੰਮ ਹੈ ਤਾਂ ਹੀ ਆਪਣੇ ਘਰੋਂ ਬਾਹਰ ਨਿਕਲੋ ਨਹੀਂ ਤਾਂ ਆਪਣੇ ਘਰ ਵਿੱਚ ਹੀ ਰਹੋ ਇਸ ਨਾਲ ਸਭ ਸੁਰੱਖਿਅਤ ਰਹਿਣਗੇ ।


EmoticonEmoticon