ਕਾਂਗਰਸੀ ਦੇ ਸੀਨੀਅਰ ਲੀਡਰ ਤੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਆਪਣੀ ਬੇਬਾਕੀ ਕਾਰਨ ਅਕਸਰ ਚਰਚਾ 'ਚ ਰਹਿੰਦੇ ਹਨ। ਸਿੱਧੂ ਨੇ ਆਪਣੀ ਗੱਲਬਾਤ ਲੋਕਾਂ ਦੇ ਸਾਹਮਣੇ ਰੱਖਣ ਲਈ ਯੂ-ਟਿਊਬ ਚੈਨਲ ਬਣਾਇਆ ਹੈ। ਸਿੱਧੂ ਨੇ ਆਪਣੇ ਚੈਨਲ 'ਜਿੱਤੇਗਾ ਪੰਜਾਬ' 'ਤੇ ਆਪਣਾ ਵੀਡੀਓ ਸ਼ੇਅਰ ਕਰਕੇ ਇੱਕ ਵਾਰ ਫਿਰ ਸਰਕਾਰ ਤੇ ਸਿਸਟਮ ਤੇ ਸ਼ਬਦੀ ਹਮਲਾ ਬੋਲਿਆ ਹੈ। ਉਨ੍ਹਾਂ ਆਸ ਜਤਾਈ ਕਿ ਪੰਜਾਬ ਦੇ ਲੋਕ ਬਦਲਾਅ ਜ਼ਰੂਰ ਲਿਆਉਣਗੇ। ਸਿੱਧੂ ਨੇ ਕਿਹਾ ਕਿ ਪੰਜਾਬ ਦੇ ਲੋਕ ਹੁਣ ਪੰਜ ਸਾਲਾਂ ਲਈ ਅਜਿਹੇ ਲੋਕਾਂ ਨੂੰ ਸੱਤਾ ਸੌਂਪਣਗੇ, ਜੋ ਉਨ੍ਹਾਂ ਦੀ ਸੇਵਾ ਕਰਨ, ਨਾ ਕਿ ਉਨ੍ਹਾਂ ਦੇ ਸਿਰਾਂ 'ਤੇ ਬਹਿ ਕੇ ਰਾਜ ਕਰਨ।
ਨਵਜੋਤ ਸਿੱਧੂ ਆਪਣੇ ਯੂ-ਟਿਊਬ ਚੈਨਲ ਜਿੱਤੇਗਾ ਪੰਜਾਬ ਜ਼ਰੀਏ ਅਕਸਰ ਚਲੰਤ ਮੁੱਦਿਆਂ ਨੂੰ ਚੁੱਕਦੇ ਰਹਿੰਦੇ ਹਨ। ਬਿਨਾਂ ਕਿਸੇ ਦਾ ਨਾਂ ਲਏ ਸਿੱਧੂ ਨੇ ਸਿਆਸਤਦਾਨਾਂ 'ਤੇ ਨਿਸ਼ਾਨਾ ਵਿੰਨਦਿਆਂ ਕਿਹਾ ਕਿ ਇਹ ਸੂਬਾ ਲੋਕਾਂ ਦੇ ਦਿੱਤੇ ਟੈਕਸਾਂ ਤੇ ਖੂਨ-ਪਸੀਨੇ ਦੀ ਕਮਾਈ ਦੇ ਆਸਰੇ ਚੱਲਦਾ ਹੈ। ਸਿੱਧੂ ਨੇ ਕਿਹਾ ਟੈਕਸ ਦੇ ਰੂਪ 'ਚ ਦਿੱਤਾ ਜਾ ਰਿਹਾ ਪੈਸਾ ਲੋਕਾਂ ਨੂੰ ਵਾਪਸ ਮਿਲਣਾ ਚਾਹੀਦਾ ਹੈ ਨਾ ਕਿ ਮੁੜ ਉਨ੍ਹਾਂ ਦੇ ਸਿਰ ਜੁੱਤੀਆਂ ਬਣ ਵੱਜੇ।

EmoticonEmoticon