8 May 2020

ਟਿੱਕ ਟਾਕ ਸਟਾਰ ਨੂਰ ਦੀ ਕੈਪਟਨ ਸਾਹਿਬ ਨਾਲ ਆਈ ਵੀਡੀਓ, ਨੂਰ ਨੇ ਪਿੰਡ ਵਾਲਿਆਂ ਦੀ ਲਗਾਤੀ ਸ਼ਿਕਾਇਤ

Tags

ਟਿਕਟਾਕ ਵਾਲੀ ਨੂਰ ਨੂੰ ਤਾਂ ਅੱਜ ਹਰ ਕੋਈ ਜਾਣਦਾ ਹੈ ਉਸ ਦੀਆਂ ਵੀਡੀਓ ਦੇਸ਼ਾਂ ਵਿਦੇਸ਼ਾਂ ਵਿੱਚ ਮਸ਼ਹੂਰ ਹੋ ਰਹੀਆਂ ਹਨ ਉਸ ਦੀ ਹੀ ਇੱਕ ਆਈ ਵੀਡੀਓ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਅਦਾਕਾਰੀ ਕਰਦੇ ਦਿਖਾਈ ਦਿੱਤੇ ਹਨ । ਦਰਅਸਲ ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿ ਨੂਰ ਦੇ ਪਿੰਡ ਦੇ ਮੁੰਡੇ ਕਿਵੇਂ ਕਰਫਿਊ ਦੀ ਉਲੰਘਣਾ ਕਰਕੇ ਬਾਹਰ ਖੇਡਣ ਜਾ ਰਹੇ ਹਨ ਤੇ ਨੂਰ ਕੈਪਟਨ ਅਮਰਿੰਦਰ ਸਿੰਘ ਨੂੰ ਸ਼ਿਕਾਇਤ ਲਾ ਦਿੰਦੀ ਹੈ ਤਾਂ ਕੈਪਟਨ ਅਮਰਿੰਦਰ ਸਿੰਘ ਉਨ੍ਹਾਂ ਨੂੰ ਸਮਝਾਉਂਦੇ ਹਨ ਕਿ ਕਰਫਿਊ ਵਿੱਚ ਢਿੱਲ ਸਿਰਫ ਉਨ੍ਹਾਂ ਲਈ ਦਿੱਤੀ ਗਈ ਹੈ ਜਿਨ੍ਹਾਂ ਨੂੰ ਜ਼ਰੂਰੀ ਕੰਮ ਹੈ ਨਾ ਕਿ ਆਪਣੇ ਨਿੱਜੀ ਕੰਮਾਂ ਲਈ।

 ਉਨ੍ਹਾਂ ਨੇ ਕਿਹਾ ਹੈ ਕਿ ਆਪਣੀ ਸਿਹਤ ਦਾ ਪੂਰਾ ਪੂਰਾ ਖਿਆਲ ਰੱਖੋ ਮਾਸਕ ਰੱਖੋ ਹੱਥ ਧੋਵੋ। ਕੈਪਟਨ ਅਮਰਿੰਦਰ ਸਿੰਘ ਨੇ ਨੂਰ ਅਤੇ ਉਸ ਦੀ ਟੀਮ ਨੂੰ ਬਹੁਤ ਹੀ ਵਧਾਈ ਦਿੱਤੀ ਹੈ ਤੇ ਉਹਨੂੰ ਸ਼ਲਾਘਾ ਕੀਤੀ ਹੈ ਕਿ ਉਹ ਬਹੁਤ ਚੰਗਾ ਕੰਮ ਕਰ ਰਹੇ ਹਨ ਕਿ ਉਹ ਲੋਕਾਂ ਨੂੰ ਇਸ ਤਰ੍ਹਾਂ ਪ੍ਰੇਰਿਤ ਵੀ ਕਰ ਰਹੇ ਹਨ । ਘਰ ਬੈਠੇ ਲੋਕਾਂ ਦਾ ਮਨੋਰੰਜਨ ਤਾਂ ਹੋ ਹੀ ਰਿਹਾ ਹੈ ਨਾਲ ਦੀ ਨਾਲ ਇਕ ਮੈਸੇਜ ਵੀ ਜਾ ਰਿਹਾ ਹੈ ਕਿ ਕਿਵੇਂ ਆਪਾਂ ਆਪਣੇ ਆਪ ਨੂੰ ਕਰੋਨਾ ਤੋਂ ਬਚਾ ਸਕਦੇ ਹਾਂ ।


EmoticonEmoticon