9 May 2020

ਇਸ ਸਰਕਾਰ ਨੇ ਨਾਂ ਚਾਹੁੰਦਿਆਂ ਵੀ ਕੀਤਾ ਇਹ ਵੱਡਾ ਐਲਾਨ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਅੱਜ ਤੋਂ ਆਪਣੇ ਦੇਸ਼ 'ਚ ਲੌਕਡਾਊਨ ਹਟਾਉਣ ਦਾ ਫੈਸਲਾ ਕੀਤਾ ਹੈ। ਹਾਲਾਂਕਿ ਪਾਕਿਸਤਾਨ 'ਚ ਕੋਰੋਨਾ ਵਾਇਰਸ ਦਾ ਪ੍ਰ ਕੋ ਪ ਲਗਾਤਾਰ ਜਾਰੀ ਹੈ ਪਰ ਇਮਰਾਨ ਖ਼ਾਨ ਦੀ ਦਲੀਲ ਹੈ ਕਿ ਪਾਕਿਸਤਾਨ 'ਚ ਲੌਕਡਾਊਨ ਲਾਗੂ ਰਿਹਾ ਤਾਂ ਵਾਇਰਸ ਤੋਂ ਵੀ ਜ਼ਿਆਦਾ ਖ਼ ਤਰ ਨਾਕ ਹੋਵੇਗਾ। ਕਿਉਂਕਿ ਪਾਕਿਸਤਾਨ ਸਰਕਾਰ ਕੋਲ ਪੈਸੇ ਨਹੀਂ ਹਨ। ਪਾਕਿਸਤਾਨ 'ਚ ਲੌਕਡਾਊਨ ਕਾਰਨ ਹੁਣ ਤਕ ਢਾਈ ਲੱਖ ਕਰੋੜ ਰੁਪਏ ਦਾ ਨੁਕਸਾਨ ਹੋ ਚੁੱਕਾ ਹੈ। ਪੌਣੇ ਦੋ ਕਰੋੜ ਨੌਕਰੀਆਂ ਜਾਣ ਦੀ ਖਦਸ਼ਾ ਜਤਾਇਆ ਜਾ ਰਿਹਾ ਹੈ। ਕੋਰੋਨਾ ਵਾਇਰਸ ਨਾਲ ਨਜਿੱਠਣਾ ਹਰ ਦੇਸ਼ ਲਈ ਵੱਡੀ ਚੁਣੌਤੀ ਹੈ ਪਰ ਪਾਕਿਸਤਾਨ ਭੁੱ ਖ ਮ ਰੀ ਦਾ ਕਗਾਰ 'ਤੇ ਪਹੁੰਚ ਚੁੱਕਾ ਹੈ।

ਪਾਕਿਸਤਾਨ 'ਚ ਬੇਰੋਜ਼ਗਾਰੀ ਤੋਂ ਲੈਕੇ ਮਹਿੰਗਾਈ ਨੇ ਹਾ ਹਾ ਕਾ ਰ ਮਚਾ ਰੱਖੀ ਹੈ। ਲੌਕਡਾਊਨ ਨੇ ਪਾਕਿਸਤਾਨ ਦੀ ਅਰਥਵਿਵਸਥਾ ਦਾ ਲੱਕ ਤੋੜ ਦਿੱਤਾ ਹੈ। ਅਜਿਹੇ 'ਚ ਹੁਣ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਵੱਖ-ਵੱਖ ਗੇੜਾਂ ਤਹਿਤ ਲੌਕਡਾਊਨ ਖੋਲ੍ਹਣ ਦਾ ਫੈਸਲਾ ਲਿਆ ਹੈ। ਗਵਾਂਢੀ ਮੁਲਕ ਪਾਕਿਸਤਾਨ 'ਚ ਪੰਜ ਹਫ਼ਤੇ ਤੋਂ ਬਾਅਦ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਲੌਕਡਾਊਨ ਖੋਲ੍ਹਣ ਦਾ ਐਲਾਨ ਕੀਤਾ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਲੌਕਡਾਊਨ 'ਚ ਹਾਲਾਤ ਠੀਕ ਨਹੀਂ ਹਨ। ਸਰਕਾਰ ਪਹਿਲਾਂ ਹੀ ਮੁਸ਼ਕਿਲ ਨਾਲ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਹੁਣ ਅਕਲਮੰਦੀ ਨਾਲ ਲੌਕਡਾਊਨ ਖੋਲ੍ਹਣਾ ਹੈ।


EmoticonEmoticon