ਸੰਗਰੂਰ ਤੋਂ ਸਾਂਸਦ ਭਗਵੰਤ ਮਾਨ ਨੇ ਲਾਈਵ ਹੋ ਕੇ ਵਧਾਇਕ ਹਰਮਿੰਦਰ ਸਿੰਘ ਗਿੱਲ ਖਿਲਾਫ ਭੜਾਸ ਕੱਢੀ ਹੈ ਤੇ ਉਹ ਐੱਸ.ਐੱਚ.ਓ. ਦੇ ਹੱਕ ਵਿੱਚ ਡੱਟ ਗਏ ਹਨ। ਤੁਹਾਨੂੰ ਦੱਸ ਦੇਈਏ ਕਿ ਪਿਛਲੇ ਦਿਨੀਂ ਇੱਕ ਆਡੀਓ ਵਾਇਰਲ ਹੋਈ ਸੀ ਜਿਸ ਵਿੱਚ ਐੱਸ.ਐੱਚ.ਓ. ਵੱਲੋਂ ਥਾਣੇ ਦਾ ਚਾਰਜ ਲੈਣ ਪਿੱਛੋਂ ਉਸ ਹਲਕੇ ਦੇ ਵਧਾਇਕ ਹਰਮਿੰਦਰ ਸਿੰਘ ਗਿੱਲ ਨੂੰ ਸਤਿ ਸ੍ਰੀ ਅਕਾਲ ਨਾ ਕਹਿਣ ਤੇ ਉਸ ਨੂੰ ਫੋਨ ਲਾ ਕੇ ਝਿੜਕਿਆ ਗਿਆ। ਇਸ ਤੇ ਭਗਵੰਤ ਮਾਨ ਨੇ ਕਿਹਾ ਕਿ ਪਾਵਰ, ਪੈਸਾ ਤੇ ਹ ਥਿਆ ਰ ਜਦੋਂ ਵੀ ਗਲਤ ਹੱਥਾਂ ਵਿੱਚ ਜਾਂਦੇ ਨੇ ਤਾਂ ਸਮਾਜ ਲਈ ਖ਼ਤਰਨਾਕ ਹੋ ਜਾਂਦੇ ਨੇ।
ਕਾਂਗਰਸੀ ਐਮ.ਐਲ.ਏ ਹਰਮਿੰਦਰ ਸਿੰਘ ਗਿੱਲ ਕਿਵੇਂ ਇੱਕ SHO ਨੂੰ ਝਿੜਕ ਰਿਹਾ ਹੈ ਤੇ ਕਹਿ ਰਿਹਾ ਕਿ ਤਿੰਨ ਦਿਨ ਹੋ ਗਏ ਤੈਨੂੰ ਡਿਉਟੀ ਜੁਆਇਨ ਕੀਤੀ ਨੂੰ ਤੂੰ ਹਲਕੇ ਦੇ MLA ਨੂੰ ਸਤਿ ਸ਼੍ਰੀ ਅਕਾਲ ਨਹੀਂ ਬੁਲਾਈ...ਆਮ ਆਦਮੀ ਪਾਰਟੀ MLA ਤੇ FIR ਤੇ ਸਰਕਾਰ ਤੋਂ ਉਸਦੇ ਇਸਤੀਫੇ ਦੀ ਮੰਗ ਕਰਦੀ ਹੈ...!
EmoticonEmoticon