18 June 2020

3600 ਟੱਪੀ ਪੰਜਾਬ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ, ਅੱਜ ਐਥੇ ਐਥੇ ਆਏ 118 ਪਾਜ਼ਟਿਵ ਮਰੀਜ਼

Tags

ਪੰਜਾਬ ‘ਚ ਕੋਰੋਨਾਵਾਇਰਸ ਦੇ ਅੱਜ 118 ਨਵੇਂ ਮਾਮਲੇ ਸਾਹਮਣੇ ਆਏ ਹਨ। ਸਿਹਤ ਵਿਭਾਗ ਵੱਲੋਂ ਜਾਰੀ ਮੀਡੀਆ ਬੁਲਟਿਨ ਮੁਤਾਬਕ ਸੂਬੇ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਧ ਕੇ 3615 ਹੋ ਗਈ ਹੈ। ਪੰਜਾਬ ਵਿਚ ਹਾਲੇ ਕੋਰੋਨਾ ਦੇ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ 962 ਹੈ ਅਤੇ ਕੋਰੋਨਾ ਪਾਜੀਟਿਵ 2570 ਮਰੀਜ਼ ਠੀਕ ਹੋ ਚੁੱਕੇ ਹਨ। ਸਰਕਾਰੀ ਬੁਲਟਿਨ ਮੁਤਾਬਕ ਅੱਜ ਸੂਬੇ ‘ਚ 5 ਮੌਤਾਂ ਦਰਜ ਕੀਤੀਆਂ ਗਈਆਂ ਹਨ, ਜਿਨ੍ਹਾਂ ‘ਚੋਂ 2-2 ਜਲੰਧਰ ਤੇ ਲੁਧਿਆਣਾ ‘ਚ, ਤੇ 1 ਸੰਗਰੂਰ ‘ਚ ਹੈ। ਅੱਜ 15 ਜਿਲਿਆਂ ਵਿਚੋਂ 118 ਕੇਸ ਮਿਲੇ ਹਨ, ਜਿਨ੍ਹਾਂ ਵਿਚੋਂ ਅੰਮ੍ਰਿਤਸਰ ਵਿਚ 39, ਐਸਏਐਸ ਨਗਰ ਵਿਚ 7,

ਜਲੰਧਰ ਵਿਚ 1, ਪਟਿਆਲਾ ਵਿਚ 12, ਜਲੰਧਰ ਵਿਚ 1, ਕਪੂਰਥਲਾ ਵਿਚ 2, ਸੰਗਰੂਰ ਵਿਚ 8, ਫਿਰੋਜਪੁਰ ਵਿਚ 1, ਤਰਨਤਾਰਨ ਵਿਚ 6, ਫਤਹਿਗੜ੍ਹ ਸਾਹਿਬ ਵਿਚ 2, ਲੁਧਿਆਣਾ ਵਿਚ 21, ਮਾਨਸਾ ਵਿਚ 1, ਹੁਸ਼ਿਆਰਪੁਰ ਵਿਚ 5, ਗੁਰਦਾਸਪੁਰ ਵਿਚ 4, ਬਰਨਾਲਾ ਵਿਚ 8 ਅਤੇ ਰੋਪੜ ਵਿਚ 1 ਕੇਸ ਮਿਲਿਆ ਹੈ।ਅੱਜ ਸਭ ਤੋਂ ਵੱਧ 39 ਮਾਮਲੇ ਅੰਮ੍ਰਿਤਸਰ ‘ਚ ਤੇ 21 ਲੁਧਿਆਣਾ ‘ਚ ਦਰਜ ਕੀਤੇ ਗਏ ਹਨ। ਪੰਜਾਬ ਦੇ ਵੱਖ-ਵੱਖ ਜਿਲਿਆਂ ਵਿਚ ਕੋਰੋਨਾ ਦੀ ਲਾਗ ਦੇ ਮਰੀਜ਼ਾਂ ਦੀ ਗਿਣਤੀ ਇਸ ਤਰ੍ਹਾਂ ਹੈ।

ਅੰਮ੍ਰਿਤਸਰ ਵਿਚ 698, ਲੁਧਿਆਣਾ ਵਿਚ 470, ਜਲੰਧਰ ਵਿਚ 410, ਗੁਰਦਾਸਪੁਰ ਵਿਚ 175, ਤਰਨ ਤਾਰਨ ਵਿਚ 176, ਐਸਏਐਸ ਨਗਰ ਵਿਚ 191, ਪਟਿਆਲਾ ਵਿਚ 191, ਸੰਗਰੂਰ ਵਿਚ 172, ਪਠਾਨਕੋਟ ਵਿਚ 157, ਹੁਸ਼ਿਆਰਪੁਰ ਵਿਚ 150, ਐਸਬੀਐਸ ਨਗਰ ਵਿਚ 121, ਫਰੀਦਕੋਟ ਵਿਚ 89, ਰੋਪੜ 83, ਫਤਿਹਗੜ੍ਹ ਸਾਹਿਬ ਵਿਚ 83, ਮੁਕਤਸਰ ਵਿਚ 73, ਮੋਗਾ ਵਿਚ 74, ਬਠਿੰਡਾ ਵਿਚ 61, ਫਾਜਲਿਕਾ ਵਿਚ 54, ਫਿਰੋਜਪੁਰ ਵਿਚ 59, ਕਪੂਰਥਲਾ ਵਿਚ 51, ਮਾਨਸਾ ਵਿਚ 38 ਅਤੇ ਬਰਨਾਲਾ ਵਿਚ 39 ਕੋਰੋਨਾ ਪਾਜੀਟਿਵ ਕੇਸ ਹਨ।


EmoticonEmoticon