19 June 2020

ਇਸ ਜਗ੍ਹਾ ਪਿੰਡਾਂ ਦੇ ਪਿੰਡ ਕਰਵਾਏ ਜਾ ਰਹੇ ਨੇ ਖਾਲੀ, ਬਣ ਗਿਆ ਦਹਿਸ਼ਤ ਦਾ ਮਾਹੌਲ

Tags

ਗਲਵਾਨ ਘਾਟੀ 'ਚ ਭਾਰਤ ਤੇ ਚੀਨ ਵਿਚਾਲੇ ਹੋਈ ਹਿੰ-ਸ-ਕ ਝ- ੜ- ਪ ਤੋਂ ਬਾਅਦ ਭਾਰਤੀ ਫੌਜ ਨੇ ਸਾਰੇ ਮੋਰਚਿਆਂ 'ਤੇ ਤਾਇਨਾਤੀ ਵਧਾ ਦਿੱਤੀ ਹੈ। ਕਈ ਸਰਹੱਦੀ ਪਿੰਡ ਵੀ ਖਾਲੀ ਕਰਵਾਏ ਜਾ ਰਹੇ ਹਨ। ਮੌਜੂਦਾ ਹਾਲਾਤ ਸਥਿਰ ਕਰਨ ਲਈ ਕਮਾਂਡਰ ਪੱਧਰ 'ਤੇ ਹੋਈ ਗੱਲਬਾਤ 'ਚ ਫੌਜ ਨੇ ਫਿਰ ਸਪਸ਼ਟ ਕਰ ਦਿੱਤਾ ਹੈ ਕਿ ਗਲਵਾਨ ਘਾਟੀ 'ਚ ਪਹਿਲਾਂ ਦੀ ਤਰ੍ਹਾਂ ਸਥਿਤੀ ਬਹਾਲ ਕਰਨ ਤੋਂ ਇਲਾਵਾ ਚੀਨ ਕੋਲ ਕੋਈ ਦੂਜਾ ਵਿਕਲਪ ਨਹੀਂ। ਫਿਲਹਾਲ ਇਹ ਵਿ-ਵਾ-ਦ ਥੰਮਦਾ ਨਜ਼ਰ ਨਹੀਂ ਆ ਰਿਹਾ ਕਿਉਂਕਿ ਚੀਨ ਅਜੇ ਵੀ ਗਲਵਾਨ ਘਾਟੀ 'ਚ ਸੰਘਰਸ਼ ਦੇ ਇਲਾਕੇ ਤੋਂ ਪਿੱਛੇ ਹਟਣ ਲਈ ਤਿਆਰ ਨਹੀਂ ਹੈ। ਹਾਲਾਂਕਿ ਦੋਵਾਂ ਦੇਸ਼ਾਂ ਵੱਲੋਂ ਤਣਾਅ ਦੂਰ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

ਇਸ ਤੋਂ ਪਹਿਲਾਂ ਸੋਮਵਾਰ ਹੋਈ ਝੜਪ 'ਚ ਭਾਰਤ ਦੇ 20 ਜਵਾਨ ਸ਼-ਹੀ-ਦ ਹੋ ਗਏ ਸਨ। ਸੂਤਰਾਂ ਦਾ ਕਹਿਣਾ ਹੈ ਕਿ ਚੀਨ ਬੇਸ਼ੱਕ ਮੂੰਹ ਨਹੀਂ ਖੋਲ੍ਹ ਰਿਹਾ ਪਰ ਉਸ ਦੇ ਵੀ ਇਸ ਝ-ੜ-ਪ ਦੌਰਾਨ 45 ਜਵਾਨ ਮਾ-ਰੇ ਗਏ ਹਨ। ਗਲਵਾਨ ਘਾਟੀ ਦੀ ਘਟਨਾ ਤੋਂ ਬਾਅਦ ਭਾਰਤੀ ਫੌਜ ਨੇ ਚੌਕਸੀ ਵਧਾ ਦਿੱਤੀ ਹੈ। ਇਸ ਥਾਂ ਤੋਂ 2-3 ਕਿਮੀ ਦੂਰ ਫੌਜ ਦੇ ਦਰਜਨਾਂ ਟਰੱਕ ਆਪਣੇ ਸਾਜੋ ਸਾਮਾਨ ਨਾਲ ਖੜ੍ਹੇ ਹਨ। ਉਧਰ ਚੀਨ ਨੇ ਵੀ ਗਲਵਾਨ ਘਾਟੀ ਤੋਂ ਇਕ ਕਿਮੀ ਦੂਰ ਐਲਏਸੀ ਦੇ ਪਾਰ ਆਪਣੇ ਇਲਾਕੇ 'ਚ ਫੌਜੀ ਵਾਹਨਾਂ ਤੇ ਫੌਜ ਨੂੰ ਤਾਇਨਾਤ ਕੀਤਾ ਹੋਇਆ ਹੈ।


EmoticonEmoticon