ਭਾਰਤ ਕੋਰੋਨਾ ਪ੍ਰਭਾਵਿਤ ਮੁਲਕਾਂ 'ਚ ਦੁਨੀਆਂ ਦਾ ਚੌਥਾ ਸਭ ਤੋਂ ਵੱਧ ਇਨਫੈਕਟਡ ਦੇਸ਼ ਬਣ ਗਿਆ ਹੈ। ਪਿਛਲੇ ਕੁਝ ਦਿਨਾਂ 'ਚ ਭਾਰਤ 'ਚ ਲਗਾਤਾਰ ਕੋਰੋਨਾ ਵਾਇਰਸ ਦੇ ਮਾਮਲੇ ਵਧ ਰਹੇ ਹਨ। ਇਸੇ ਕਾਰਨ ਇਕ ਦਿਨ ਹੀ ਸਪੇਨ ਤੇ ਯੂਕੇ ਨੂੰ ਪਛਾੜਦਿਆਂ ਭਾਰਤ ਨੇ ਚੌਥਾ ਸਥਾਨ ਮੱਲ ਲਿਆ ਹੈ। ਭਾਰਤ ਅੱਗੇ ਹੁਣ ਤਿੰਨ ਦੇਸ਼ ਬਚੇ ਹਨ। ਅਮਰੀਕਾ, ਰੂਸ ਤੇ ਬ੍ਰਾਜ਼ੀਲ। ਜੇਕਰ ਭਾਰਤ 'ਚ ਕੋਰੋਨਾ ਵਾਇਰਸ ਦੇ ਮਾਮਲੇ ਵਧਣ ਦੀ ਰਫ਼ਤਾਰ ਏਸੇ ਤਰ੍ਹਾਂ ਰਹੀ ਤਾਂ 25 ਤੋਂ 30 ਅਗਸਤ ਦਰਮਿਆਨ ਭਾਰਤ ਦੁਨੀਆਂ ਦਾ ਦੂਜਾ ਸਭ ਤੋਂ ਜ਼ਿਆਦਾ ਪ੍ਰਭਾਵਿਤ ਦੇਸ਼ ਬਣ ਜਾਵੇਗਾ। ਕੇਂਦਰੀ ਸਿਹਤ ਮੰਤਰਾਲੇ ਦੇ ਅਨੁਸਾਰ ਸ਼ੁੱਕਰਵਾਰ ਸਵੇਰੇ 10 ਵਜੇ ਤੱਕ ਪਿਛਲੇ 24 ਘੰਟਿਆਂ ਵਿੱਚ ਕਰੋਨਾ ਦੇ 10,956 ਨਵੇਂ ਮਾਮਲੇ ਸਾਹਮਣੇ ਆਏ ਹਨ।
‘ਵਰਲਡਮੀਟਰ’ ਅਨੁਸਾਰ ਭਾਰਤ ਕਰੋਨਾਵਾਇਰਸ ਦੇ ਮਾਮਲਿਆਂ ਦੇ ਮਾਮਲੇ ਵਿੱਚ ਦੁਨੀਆ ਦਾ ਚੌਥਾ ਸਭ ਤੋਂ ਪ੍ਰਭਾਵਤ ਦੇਸ਼ ਬਣ ਗਿਆ। ਭਾਰਤ ਕਰੋਨਾ ਦੇ ਮਾਮਲਿਆਂ ਵਿੱਚ ਬਰਤਾਨੀਆ ਨੂੰ ਪਿੱਛੇ ਛੱਡ ਕੇ ਦੁਨੀਆ ਦਾ ਚੌਥੇ ਮੁਲਕ ਬਣ ਗਿਆ ਹੈ। ਦੇਸ਼ ਵਿਚ ਸ਼ੁੱਕਰਵਾਰ ਨੂੰ ਇਕ ਦਿਨ ਵਿਚ ਪਹਿਲੀ ਵਾਰ ਕੋਵਿਡ-19 ਦੇ ਨਵੇਂ ਕੇਸ 10,000 ਤੋਂ ਪਾਰ ਹੋ ਗਏ ਤੇ ਕੁੱਲ ਮਾਮਲੇ 2,97,535 ਤੱਕ ਪੁੱਜ ਗਏ। ਬੀਤੇ ਚੌਵੀ ਘੰਟਿਆਂ ਦੌਰਾਨ ਕਰੋਨਾ ਕਾਰਨ 396 ਲੋਕਾਂ ਦੀ ਮੌ ਤ ਹੋਈ ਹੈ ਤੇ ਮ ਰ ਨ ਵਾਲਿਆਂ ਦੀ ਗਿਣਤੀ 8,498 ਹੋ ਗਈ ਹੈ।

EmoticonEmoticon