12 June 2020

ਕੋਰੋਨਾ ਤੋਂ ਬਚਿਆ ਸੀ ਪੰਜਾਬ ਦਾ ਇਹ ਇਕਲੌਤਾ ਜ਼ਿਲ੍ਹਾ, ਅੱਜ ਕੋਰੋਨਾ ਨੇ ਪਾ ਲਏ ਪੈਰ

Tags

ਬੀਤੇ ਲੰਮੇ ਸਮੇਂ ਤੋਂ ਗਰੀਨ ਜ਼ੋਨ ਵਜੋਂ ਜਾਣੇ ਜਾਂਦੇ ਕੋਰੋਨਾ ਮੁਕਤ ਜ਼ਿਲ੍ਹਾ ਫਿਰੋਜ਼ਪੁਰ ਅੰਦਰ ਕੋਰੋਨਾ ਨੇ ਮੁੜ ਦਸਤਕ ਦਿੰਦਿਆਂ ਇਕ ਵਿਅਕਤੀ ਨੂੰ ਆਪਣੇ ਲਪੇਟ ਵਿਚ ਲੈ ਲਿਆ ਹੈ। ਅੱਜ ਪੰਜਾਬ ਵਿੱਚ ਕੋਰੋਨਾ ਦੇ 99 ਕੇਸ ਸਾਹਮਣੇ ਆਏ ਹਨ। ਜਲੰਧਰ ਕਲੋਨੀ ਬਾਬਾ ਰਾਮ ਲਾਲ ਨਗਰ ਫ਼ਿਰੋਜ਼ਪੁਰ ਸ਼ਹਿਰ ਦਾ ਵਾਸੀ 35 ਸਾਲਾ ਵਿਅਕਤੀ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਹੈ ਜੋ ਕੁਝ ਦਿਨ ਪਹਿਲਾ ਚੰਡੀਗੜ੍ਹ ਗਿਆ ਸੀ, ਉੱਥੋਂ ਵਾਪਸ ਆਉਣ ਬਾਅਦ ਉਹ ਬੁਖ਼ਾਰ ਅਤੇ ਖਾਂਸੀ ਆਦਿ ਤਕਲੀਫ਼ ਤੋਂ ਪੀੜਤ ਹੋ ਗਿਆ ਸੀ। ਜਿਸ ਦਾ ਕੋਰੋਨਾ ਟੈਸਟ ਸਿਵਲ ਹਸਪਤਾਲ ਲੁਧਿਆਣਾ ਵੱਲੋਂ ਲਿਆ ਗਿਆ ਸੀ, ਜੋ ਪਾਜ਼ੀਟਿਵ ਆਇਆ ਹੈ।

ਪਾਜ਼ੇਟਿਵ ਕੇਸ ਮਿਲਣ ਨਾਲ ਸਿਹਤ ਵਿਭਾਗ ਵੱਲੋਂ ਬਾਬਾ ਰਾਮ ਲਾਲ ਨਗਰ ਅਤੇ ਆਸ ਪਾਸ ਦੇ ਇਲਾਕੇ ਅੰਦਰ ਸਖ਼ਤ ਕਦਮ ਪੁੱਟੇ ਜਾ ਰਹੇ ਹਨ।ਉਕਤ ਵਿਅਕਤੀ ਸਿਵਲ ਹਸਪਤਾਲ ਲੁਧਿਆਣਾ ਵਿਖੇ ਇਲਾਜ ਅਧੀਨ ਹੈ। ਉਧਰ ਬੀਤੇ ਦਿਨ ਵੀ ਫਿਰੋਜ਼ਪੁਰ ਨਾਲ ਸਬੰਧਤ ਇਕ ਰੇਲਵੇ ਅਧਿਕਾਰੀ ਵਿਚ ਕੋਰੋਨਾ ਦੇ ਲੱਛਣ ਪਾਏ ਜਾਣ ਦੇ ਚੱਲਦਿਆਂ ਉਸ ਨੂੰ ਸੀਐੱਮਸੀ ਹਸਪਤਾਲ ਲੁਧਿਆਣਾ ਰੈਫਰ ਕੀਤਾ ਗਿਆ ਸੀ। ਲਗਾਤਾਰ ਦੋ ਦਿਨ ਕੋਰੋਨਾ ਨਾਲ ਸਬੰਧਤ ਮਾਮਲੇ ਆਉਣ ਕਾਰਨ ਫ਼ਿਰੋਜ਼ਪੁਰ ਵਾਸੀ ਦਹਿਸ਼ਤ ਦੇ ਆਲਮ ਵਿਚ ਹਨ।


EmoticonEmoticon