ਪੰਜਾਬ ਸਰਕਾਰ ਨੇ ਅਨਲੌਕ 1.0 ਵਿੱਚ ਧਾਰਮਿਕ ਥਾਵਾਂ 'ਤੇ ਲੰਗਰ ਵੰਡਣ ਦੇ ਨਿਯਮਾਂ ਨੂੰ ਲੈਕੇ ਬਦਲਾਅ ਕੀਤਾ ਹੈ, ਸੂਬਾ ਸਰਕਾਰ ਵੱਲੋਂ ਹੁਣ ਧਾਰਮਿਕ ਥਾਵਾਂ 'ਤੇ ਲੰਗਰ ਅਤੇ ਕੜਾਹ ਪ੍ਰਸ਼ਾਦ ਵੰਡਣ ਦੀ ਇਜਾਜ਼ਤ ਦੇ ਦਿੱਤੀ ਹੈ। ਪੰਜਾਬ ਸਰਕਾਰ ਨੇ ਅਨਲੌਕ 1.0 ਦੇ ਲਈ 4 ਜੂਨ ਨੂੰ ਜਾਰੀ SOP (Standard Operating Procedure) ਦੇ ਪੈਰਾ 4 (IV) ਨੂੰ ਹਟਾ ਦਿੱਤਾ ਹੈ ਜਿਸ ਵਿੱਚ ਲਿਖਿਆ ਸੀ ਕਿ ਧਾਰਮਿਕ ਥਾਵਾਂ 'ਤੇ ਨਾ ਤੇ ਪ੍ਰਸ਼ਾਦ ਅਤੇ ਨਾ ਹੀ ਲੰਗਰ ਵੰਡਣ ਦੀ ਇਜਾਜ਼ਤ ਹੋਵੇਗੀ। ਹਾਲਾਂਕਿ ਕਿ ਕੇਂਦਰ ਸਰਕਾਰ ਵੱਲੋਂ ਜਾਰੀ ਅਨਲੌਕ 1.0 ਵਿੱਚ ਧਾਰਮਿਕ ਥਾਵਾਂ 'ਤੇ ਨਾ 'ਤੇ ਲੰਗਰ ਦੀ ਇਜਾਜ਼ਤ ਸੀ ਨਾ ਹੀ ਭਜਨ ਅਤੇ ਕੀਰਤਨ ਦੀ ਇਜਾਜ਼ਤ ਦਿੱਤੀ ਗਈ ਸੀ।
ਸਿਰਫ਼ ਰਿਕਾਰਡਿਡ ਭਜਨ ਅਤੇ ਕੀਰਤਨ ਦੀ ਇਜਾਜ਼ਤ ਸੀ। ਪਰ ਲੰਗਰ ਨੂੰ ਲੈਕੇ ਅਕਾਲੀ ਦਲ ਅਤੇ ਕਾਂਗਰਸ ਵਿੱਚ ਜਮ ਕੇ ਸਿਆਸੀ ਹੋਈ, ਜਿਸ ਤੋਂ ਬਾਅਦ ਪੰਜਾਬ ਸਰਕਾਰ ਨੇ ਹੁਣ ਧਾਰਮਿਕ ਥਾਵਾਂ 'ਤੇ ਲੰਗਰ ਵੰਡਣ ਦੀ ਇਜਾਜ਼ਤ ਦਿੱਤੀ ਹੈ। ਪੰਜਾਬ ਸਰਕਾਰ ਦੇ ਨਵੇਂ ਨਿਯਮਾਂ ਮੁਤਾਬਿਕ ਲੰਗਰ ਵੰਡਣ ਦੀ ਇਜਾਜ਼ਤ ਦਿੱਤੀ ਗਈ ਹੈ ਪਰ ਸਿਹਤ ਵਿਭਾਗ ਵੱਲੋਂ ਜਾਰੀ ਗਾਈਡ ਲਾਈਨ ਦਾ ਪਾਲਨ ਕਰਨਾ ਹੋਵੇਗਾ। ਇਸ ਵਿੱਚ ਲੰਗਰ ਬਣਾਉਣ ਅਤੇ ਵੰਡਣ ਵੇਲੇ ਸੋਸ਼ਲ ਡਿਸਟੈਂਸਿੰਗ ਅਤੇ ਹਾਈਜੀਨ ਦੇ ਨਿਯਮ ਧਿਆਨ ਵਿੱਚ ਰੱਖਣੇ ਹੋਣਗੇ।

EmoticonEmoticon