ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ 2022 ਦੀ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਦੇ ਲਈ ਰਣਨੀਤੀ ਬਣਾਉਣ ਤੋਂ ਸਾਫ ਇਨਕਾਰ ਕਰ ਦਿੱਤਾ ਹੈ। ਗੌਰਤਲਬ ਹੈ ਕਿ ਪ੍ਰਸ਼ਾਂਤ ਕਿਸ਼ੋਰ ਨੇ 2017 ਦੀ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਦੇ ਚੋਣ ਪ੍ਰਚਾਰ ਦੀ ਕਮਾਨ ਸੰਭਾਲੀ ਸੀ। ਉਨ੍ਹਾਂ ਨੇ ਹਾਲ ਹੀ ਵਿਚ ਕਾਂਗਰਸ ਦੇ ਪ੍ਰਸਤਾਵ ਨੂੰ ਨਾਮਨਜ਼ੂਰ ਕਰ ਦਿੱਤਾ ਸੀ ਤਾਕਿ ਉਹ ਹੁਣ ਇਸ ਭੂÎਮਿਕਾ ਵਿਚ ਕੰਮ ਨਹੀਂ ਕਰਨਾ ਚਹੁੰਦੇ। ਕੈਪਟਨ ਨੇ ਇਹ ਵੀ ਕਿਹਾ ਸੀ ਕਿ ਜਦ ਲਾਕਡਾਊਨ ਤੋਂ ਪਹਿਲਾਂ ਮੇਰੀ ਪ੍ਰਸ਼ਾਂਤ ਨਾਲ ਦਿੱਲੀ ਵਿਚ ਗੱਲਬਾਤ ਹੋਈ ਸੀ ਤਾਂ ਉਨ੍ਹਾਂ ਨੇ ਕਾਂਗਰਸ ਦੇ ਲਈ ਕੰਮ ਕਰਨ ਦੀ ਦਿਲਚਸਪੀ ਦਿਖਾਈ ਸੀ।
ਕਾਂਗਰਸ ਦੇ 80 ਵਿਚੋਂ 55 ਵਿਧਾਇਕ ਚਾਹੁੰਦੇ ਹਨ ਕਿ ਪ੍ਰਸ਼ਾਂਤ, ਕਾਂਗਰਸ ਦੀ ਚੋਣ ਪ੍ਰਚਾਰ ਦੀ ਜ਼ਿਮੇਵਾਰੀ ਸੰਭਾਲਣ। ਸੂਤਰਾਂ ਮੁਤਾਬਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਦੋਹਤਾ , ਪ੍ਰਸ਼ਾਂਤ ਕਿਸ਼ੋਰ ਨੂੰ ਮਿਲਣ ਦਿੱਲੀ ਗਿਆ ਸੀ। ਜੋ ਕਿ ਕੈਪਟਨ ਦੀ ਧੀ ਜੈਇੰਦਰ ਕੌਰ ਦਾ ਪੁੱਤਰ ਹੈ। ਮੁਲਾਕਾਤ ਤੋਂ ਪਹਿਲਾਂ ਉਸ ਨੂੰ ਦੋ ਘੰਟੇ ਦੀ ਉਡੀਕ ਕਰਨੀ ਪਈ। ਬਾਅਦ ਵਿਚ ਮੁਲਾਕਾਤ ਦੌਰਾਨ ਪ੍ਰਸ਼ਾਂਤ ਨੇ ਇੱਕ ਵਾਰ ਮੁੜ ਕੈਪਟਨ ਦੀ ਮੰਗ ਠੁਕਰਾ ਦਿੱਤੀ।

EmoticonEmoticon