ਕਰੋਨਾ ਮਹਾਮਾਰੀ ਦੌਰਾਨ ਪਰਵਾਸੀ ਕਾਮਿਆਂ ਦੇ ਆਪਣੇ ਘਰਾਂ ਨੂੰ ਪਰਤਣ ਮਗਰੋਂ ਇਥੇ ਝੋਨਾ ਲਾਉਣ ਲਈ ਕਿਸਾਨਾਂ ਨੂੰ ਮਜ਼ਦੂਰਾਂ ਦੀ ਘਾਟ ਮਹਿਸੂਸ ਹੋ ਰਹੀ ਹੈ। ਇਸ ਦੌਰਾਨ ਅੱਜ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਨੌਜਵਾਨਾਂ ਨੂੰ ਨਾਲ ਲੈ ਕੇ ਖੁਦ ਖੇਤਾਂ ਵਿਚ ਝੋਨਾ ਲਾਇਆ ਅਤੇ ਆਪਣਾ ਕੰਮ ਹੱਥੀ ਕਰਨ ਦਾ ਸੁਨੇਹਾ ਦਿੱਤਾ। ਉਨ੍ਹਾਂ ਨੇ ਖੇਤਾਂ ਵਿਚ ਝੋਨਾ ਲਾ ਰਹੇ ਲੋਕਾਂ ਦੇ ਨਾਲ ਸ਼ਮੂਲੀਅਤ ਕਰਦਿਆਂ ਖੁਦ ਵੀ ਝੋਨੇ ਦੀ ਪਨੀਰੀ ਲਾਈ। ਉਨ੍ਹਾਂ ਨੇ ਪਿੰਡ ਦੇ ਨੌਜਵਾਨਾਂ ਨੂੰ ਪ੍ਰੇਰਿਆ ਕਿ ਉਹ ਆਪਣੇ ਕੰਮ ਖੁਦ ਹੱਥੀਂ ਕਰਨ।
ਉੁਨ੍ਹਾਂ ਨੇ ਪਿੰਡ ਵਾਸੀਆਂ ਨਾਲ ਗੱਲਬਾਤ ਵੀ ਕੀਤੀ ਅਤੇ ਪਿੰਡ ਦੀਆਂ ਮੁਸ਼ਕਲਾਂ ਤੇ ਲੋੜਾਂ ਬਾਰੇ ਵੀ ਜਾਣਕਾਰੀ ਲਈ। ਪਿੰਡ ਰੱਖ ਝੀਤੇ ਵਿਖੇ ਸ੍ਰੀ ਔਜਲਾ ਨੇ ਦਸਿਆ ਕਿ ਪਹਿਲਾਂ ਹੀ ਆਓ ਪਿੰਡ ਚੱਲੀਏ ਮੁਹਿੰਮ ਸ਼ੁਰੂ ਕੀਤੀ ਹੋਈ ਹੈ, ਜਿਸ ਤਹਿਤ ਅੱਜ ਇਸ ਪਿੰਡ ਵਿਚ ਨੌਜਵਾਨਾਂ ਨੂੰ ਆਪਣਾ ਕੰਮ ਖੁਦ ਕਰਨ ਲਈ ਪ੍ਰੇਰਿਆ ਹੈ।
EmoticonEmoticon