ਪੰਜਾਬ ਸਰਕਾਰ ਨੇ 'ਚ ਛੇ ਆਈਪੀਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਇਸ ਤੋਂ ਪਹਿਲਾਂ 29 ਆਈਏਐਸ, ਚਾਰ ਪੀਸੀਐਸ ਤੇ ਇੱਕ ਆਈਆਰਟੀਐਸ ਅਧਿਕਾਰੀ ਦਾ ਤਬਾਦਲਾ ਕੀਤਾ ਗਿਆ ਸੀ। ਹਾਲਾਂਕਿ ਇਨ੍ਹਾਂ ਤਬਾਦਲਿਆਂ 'ਚ ਕਿਸੇ ਵੀ ਜ਼ਿਲ੍ਹੇ ਦੇ ਐਸਐਸਪੀ ਜਾਂ ਐਸਪੀ ਨੂੰ ਨਹੀਂ ਬਦਲਿਆ ਗਿਆ ਹੈ। ਇੰਨਾ ਹੀ ਨਹੀਂ, ਰਾਜ ਸਰਕਾਰ ਨੇ ਵੱਖਰੇ ਤੌਰ 'ਤੇ ਕਰ ਤੇ ਆਬਕਾਰੀ ਵਿਭਾਗ ਨੂੰ ਚਾਲੂ ਕੀਤਾ ਹੈ। ਆਈਏਐਸ ਨੀਲਕੰਠ ਅਵਧ ਨਵੇਂ ਟੈਕਸ ਕਮਿਸ਼ਨਰ ਹੋਣਗੇ। ਜਦਕਿ ਰਜਤ ਅਗਰਵਾਲ ਨਵੇਂ ਆਬਕਾਰੀ ਕਮਿਸ਼ਨਰ ਹੋਣਗੇ।
ਵਿਵੇਕ ਪ੍ਰਤਾਪ ਸਿੰਘ ਨੂੰ ਸੈਕਟਰੀ ਨਿੱਜੀ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਕੋਲ ਵੇਅਰਹਾਊਸਿੰਗ ਦੇ ਐਮਡੀ ਦਾ ਚਾਰਜ ਵੀ ਹੋਵੇਗਾ। ਇਸ ਤੋਂ ਪਹਿਲਾਂ, ਪੰਜਾਬ ਸਰਕਾਰ ਨੇ ਸੱਤ ਜ਼ਿਲ੍ਹਿਆਂ ਦੇ ਡੀਸੀ ਸਮੇਤ 29 ਆਈਏਐਸ, ਚਾਰ ਪੀਸੀਐਸ ਬਦਲੇ ਸਨ। ਜਿਨ੍ਹਾਂ ਜ਼ਿਲ੍ਹਿਆਂ ਦੇ ਡੀਸੀ ਤਬਦੀਲ ਕੀਤੇ ਗਏ ਹਨ, ਉਨ੍ਹਾਂ ਵਿੱਚ ਜ਼ਿਲ੍ਹਾ ਜਲੰਧਰ ਤੋਂ ਇਲਾਵਾ ਲੁਧਿਆਣਾ, ਸੰਗਰੂਰ, ਫਰੀਦਕੋਟ, ਫਿਰੋਜ਼ਪੁਰ, ਸ਼ਹੀਦ ਭਗਤ ਸਿੰਘ ਨਗਰ ਤੇ ਤਰਨ ਤਾਰਨ ਸ਼ਾਮਲ ਹਨ।

EmoticonEmoticon