ਕੋਰੋਨਾ ਵਾਇਰਸ ਮਹਾਮਾਰੀ ਨੇ ਪੂਰੀ ਦੁਨੀਆ 'ਚ ਕਹਿਰ ਮਚਾਇਆ ਹੋਇਆ ਹੈ। ਕਈ ਦੇਸ਼ ਇਸ ਮਹਾਮਾਰੀ ਨੂੰ ਮਾਤ ਦੇਣ ਲਈ ਵੈਕਸੀਨ ਬਣਾਉਣ 'ਚ ਜੁੱਟੇ ਹੋਏ ਹਨ। ਪੂਰੀ ਦੁਨੀਆ ਨੂੰ ਇਸ ਸਮੇਂ ਵੈਕਸੀਨ ਦੀ ਬੇਸਬਰੀ ਨਾਲ ਉਡੀਕ ਹੈ। ਇਸ ਦਰਮਿਆਨ ਬ੍ਰਿਟੇਨ ਦੀ ਆਕਸਫੋਰਡ ਯੂਨੀਵਰਸਿਟੀ ਅਤੇ ਐਸਟ੍ਰਾਜੇਨੇਕਾ ਪੀ. ਐੱਲ. ਸੀ. (AstraZeneca Plc) ਦੀ ਵੈਕਸੀਨ ਨੇ ਕੋਰੋਨਾ 'ਤੇ ਪਹਿਲੀ ਜਿੱਤ ਦਰਜ ਪ੍ਰਾਪਤ ਕਰ ਲਈ ਹੈ। ਪਹਿਲੇ ਅਤੇ ਦੂਜੇ ਫੇਜ ਦੇ ਮਨੁੱਖੀ ਟਰਾਇਲ ਵਿਚ ਵੈਕਸੀਨ ਸਫਲ ਸਾਬਤ ਹੋਈ ਹੈ। ਹੁਣ ਤੀਜੇ ਫੇਜ ਦਾ ਟਰਾਇਲ ਚੱਲ ਰਿਹਾ ਹੈ। ਭਾਰਤ 'ਚ ਇਸ ਦੀ ਲਾਂਚਿੰਗ ਤੋਂ ਪਹਿਲਾਂ ਵੈਕਸੀਨ ਦਾ ਟਰਾਇਲ ਭਾਰਤ ਵਿਚ ਵੀ ਕੀਤਾ ਜਾਵੇਗਾ।
21 July 2020
Subscribe to:
Post Comments (Atom)

EmoticonEmoticon