25 July 2020

ਸਿੱਧੂ ਮੂਸੇਵਾਲਾ ਦੇ ਮਗਰ ਪੈ ਗਏ ਵਕੀਲ , ਕਹਿੰਦੇ ਮੁਸੇਵਾਲਿਆ ਇੱਕ ਹਫ਼ਤੇ ਦਾ ਟਾਇਮ ਐ ਤੇਰੇ ਕੋਲ

Tags

ਨਵੀਂ ਵੀਡੀਓ ਐਲਬਮ 'ਸੰਜੂ' ਵਿਚ ਕਥਿਤ ਤੌਰ 'ਤੇ ਵਕੀਲਾਂ ਖ਼ਿਲਾਫ਼ ਇਤਰਾਜ਼ਯੋਗ ਟਿੱਪਣੀ ਸਬੰਧੀ ਪਹਿਲਾਂ ਤੋਂ ਵਿਵਾਦਾਂ 'ਚ ਚੱਲ ਰਹੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਵਿ ਰੁੱ ਧ ਲੁਧਿਆਣਾ ਦੇ ਇਕ ਵਕੀਲ ਨਰਿੰਦਰ ਆਦੀਆ ਨੇ ਅਦਾਲਤ 'ਚ ਇਕ ਸ਼ਿਕਾਇਤ ਦਾਖ਼ਲ ਕੀਤੀ ਹੈ। ਇਸ ਤੋਂ ਪਹਿਲਾਂ ਵਕੀਲ ਨੇ ਪੁਲਸ ਥਾਣਾ ਸਲੇਮ ਟਾਬਰੀ ਨੂੰ ਉਕਤ ਗਾਇਕ ਵਿਰੁੱਧ ਕਾਰਵਾਈ ਕਰਨ ਸਬੰਧੀ ਅਰਜ਼ੀ ਦਿੱਤੀ ਸੀ ਪਰ ਪੁਲਸ ਵੱਲੋਂ ਕੋਈ ਕਾਰਵਾਈ ਨਾ ਕਰਨ ਕਰਕੇ ਵਕੀਲ ਨੇ ਅਦਾਲਤ 'ਚ ਸ਼ਿਕਾਇਤ ਦਾਖ਼ਲ ਕਰ ਦਿੱਤੀ ਹੈ। ਅਦਾਲਤ ਨੇ ਇਸ ਦਾ ਨੋਟਿਸ ਲੈਂਦੇ ਹੋਏ ਥਾਣਾ ਮੁਖੀ ਨੂੰ ਇਸ ਸਬੰਧੀ ਆਪਣੀ ਰਿਪੋਰਟ ਪੇਸ਼ ਕਰਨ ਲਈ ਕਿਹਾ ਹੈ। ਵਕੀਲ ਨੇ ਆਪਣੀ ਸ਼ਿਕਾਇਤ 'ਚ ਗਾਇਕ ਸ਼ੁਭਦੀਪ ਸਿੰਘ ਸਿੱਧੂ ਉਰਫ ਸਿੱਧੂ ਮੂਸੇਵਾਲਾ ਨੂੰ ਮੁ ਲ ਜ਼ ਮ ਬਣਾਇਆ ਹੈ ਅਤੇ ਦੋ ਸ਼ ਲਾਇਆ ਹੈ ਕਿ ਗਾਇਕ ਨੇ ਆਪਣੀ ਐਲਬਮ ਵਿਚ ਵਕੀਲਾਂ ਸਬੰਧੀ ਇਤਰਾਜ਼ਯੋਗ ਸ਼ਬਦ ਵਰਤੇ ਹਨ, ਜਿਸ ਦੇ ਬੋਲ ਹਨ ਕਿ 'ਅਵਾ-ਤਵਾ ਬੋਲਦੇ ਵਕੀਲ ਸੋਣੀਏ' ਵਰਗੀ ਭਾਸ਼ਾ ਵਕੀਲਾਂ ਨੂੰ ਠੇਸ ਪਹੁੰਚਾਉਣ ਵਾਲੀ ਹੈ।


EmoticonEmoticon