ਪੰਜਾਬ 'ਚ ਕੋਰੋਨਾ ਦਾ ਕ-ਹਿ-ਰ ਬਰਕਰਾਰ ਹੈ। ਆਏ ਦਿਨ ਸੂਬੇ 'ਚ ਕੋਰੋਨਾ ਦੇ ਅੰਕੜੇ ਵਧਦੇ ਜਾ ਰਹੇ ਹਨ। ਹੁਣ ਪੰਜਾਬ ਦੇ ਸਿਆਸਤਦਾਨ ਵੀ ਕੋਰੋਨਾ ਦਾ ਸ਼ਿ-ਕਾ-ਰ ਹੋ ਰਹੇ ਹਨ। ਅਜਿਹੇ 'ਚ ਰਾਜਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਵੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਮਿਲੀ ਜਾਣਕਾਰੀ ਮੁਤਾਬਕ ਉਹਨਾਂ ਨੇ ਦਿੱਲੀ 'ਚ ਕੋਰੋਨਾ ਟੈਸਟ ਕਰਵਾਇਆ ਸੀ, ਜਿਸ ਦੀ ਰਿਪੋਰਟ ਪਾਜ਼ੀਟਿਵ ਪਾਈ ਗਈ ਹੈ, ਜਿਸ ਦੀ ਪੁਸ਼ਟੀ ਸੇਵਾ ਸਿੰਘ ਸੇਖਵਾਂ ਨੇ ਕੀਤੀ ਹੈ। ਪੰਜਾਬ ਵਿੱਚ ਸਭ ਤੋਂ ਪਹਿਲਾਂ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਦਾ ਕੋਰੋਨਾ ਟੈਸਟ ਪੋਜ਼ੀਟਿਵ ਆਇਆ ਸੀ
ਉਹ ਠੀਕ ਹੋਕੇ ਮੁੜ ਤੋਂ ਆਪਣੇ ਵਿਭਾਗ ਦੀ ਜ਼ਿੰਮੇਵਾਰੀ ਸੰਭਾਲ ਰਹੇ ਨੇ, ਉਸ ਤੋਂ ਬਾਅਦ 15 ਅਗਸਤ ਦੇ ਸਮਾਗਮ ਵਿੱਚ ਸ਼ਾਮਲ ਕੈਬਨਿਟ ਮੰਤਰੀ ਗੁਰਪ੍ਰੀਤ ਕਾਂਗੜ ਦਾ ਵੀ ਕੋਰੋਨਾ ਟੈਸਟ ਪੋਜ਼ੀਟਿਵ ਆਇਆ ਸੀ, ਉਨ੍ਹਾਂ ਦੇ ਨਾਲ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਦੀ ਵੀ ਕੋਰੋਨਾ ਰਿਪੋਰਟ ਪੋਜ਼ੀਟਿਵ ਆਈ ਸੀ, ਭੱਟੀ ਵੀ 15 ਅਗਸਤ ਦੇ ਸਮਾਗਮ ਵਿੱਚ ਸ਼ਾਮਲ ਹੋਏ ਸਨ, ਇਸ ਤੋਂ ਇਲਾਵਾ ਅਕਾਲੀ ਦਲ, ਆਪ, ਅਤੇ ਕਾਂਗਰਸ ਦੇ ਕਈ ਹੋਰ ਵਿਧਾਇਕ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ।
EmoticonEmoticon