1 September 2020

ਟਰੇਨਾਂ ਚੱਲਣ ਬਾਰੇ ਆਈ ਇਹ ਵੱਡੀ ਖਬਰ

Tags

ਰੇਲਵੇ ਵਧੇਰੇ ਮੰਗ ਵਾਲੇ ਖੇਤਰਾਂ 'ਚ ਯਾਤਰੀਆਂ ਦੀ ਸਹੂਲਤ ਲਈ ਹੋਰ ਵਿਸ਼ੇਸ਼ ਰੇਲ ਗੱਡੀਆਂ ਚਲਾਉਣ ਦੀ ਯੋਜਨਾ ਬਣਾ ਰਿਹਾ ਹੈ, ਜਿਸ ਲਈ ਰਾਜ ਸਰਕਾਰਾਂ ਤੋਂ ਸਹਿਮਤੀ ਮੰਗੀ ਜਾ ਰਹੀ ਹੈ। ਕੋਰੋਨਾ ਵਾਇਰਸ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਮਾਰਚ ਦੇ ਮਹੀਨੇ ਵਿੱਚ ਰੇਲਗੱਡੀ ਦੀ ਆਵਾਜਾਈ 'ਤੇ ਪੂਰਨ ਤੌਰ 'ਤੇ ਪਾ-ਬੰ-ਦੀ ਲਗਾਈ ਗਈ ਸੀ। ਹਾਲਾਂਕਿ, ਬਾਅਦ ਵਿੱਚ ਰੇਲ ਗੱਡੀਆਂ ਸ਼ੁਰੂ ਕੀਤੀਆਂ ਗਈਆਂ ਸੀ। ਹੁਣ ਇਸ 'ਚ ਹੋਰ ਰੇਲ ਗੱਡੀਆਂ ਜੋੜਨ ਦੀ ਸੰਭਾਵਨਾ ਹੈ। ਹਾਲਾਂਕਿ ਰੇਲਵੇ ਮੰਤਰਾਲੇ ਦੇ ਬੁਲਾਰੇ ਨੇ ਇਹ ਨਹੀਂ ਦੱਸਿਆ ਕਿ ਫਿਲਹਾਲ ਚੱਲ ਰਹੀਆਂ 230 ਵਿਸ਼ੇਸ਼ ਰੇਲ ਗੱਡੀਆਂ ਤੋਂ ਇਲਾਵਾ ਹੋਰ ਕਿੰਨੀਆਂ ਅਜਿਹੀਆਂ ਰੇਲ ਗੱਡੀਆਂ ਚਲਾਈਆਂ ਜਾਣਗੀਆਂ।

ਸੂਤਰਾਂ ਨੇ ਦੱਸਿਆ ਕਿ ਨਵੀਂ ਸਪੈਸ਼ਲ ਟ੍ਰੇਨ ਚਲਾਉਣ ਦਾ ਐਲਾਨ ਅਗਲੇ ਦਿਨਾਂ ਵਿੱਚ ਕਰ ਦਿੱਤਾ ਜਾਵੇਗਾ। ਮੌਜੂਦਾ ਸਮੇਂ ਕੋਵਿਡ -19 ਦੇ ਕਾਰਨ ਸਾਰੀਆਂ ਨਿਯਮਤ ਯਾਤਰੀ ਸੇਵਾਵਾਂ ਮੁ-ਅੱ-ਤ-ਲ ਕੀਤੀਆਂ ਗਈਆਂ ਹਨ। ਰੇਲਵੇ ਦੇ ਬੁਲਾਰੇ ਨੇ ਕਿਹਾ, “ਹੋਰ ਵਿਸ਼ੇਸ਼ ਰੇਲ ਗੱਡੀਆਂ ਚਲਾਉਣ ਦੀਆਂ ਯੋਜਨਾਵਾਂ ਹਨ। ਰਾਜ ਸਰਕਾਰਾਂ ਨਾਲ ਵਿਚਾਰ ਵਟਾਂਦਰੇ ਕੀਤੇ ਜਾ ਰਹੇ ਹਨ।”


EmoticonEmoticon