ਕਿਸਾਨਾਂ ਦੇ ਵਧ ਦੇ ਕਦਮਾਂ ਦੇ ਸਾਹਮਣੇ ਕੇਂਦਰ ਸਰਕਾਰ ਨੂੰ ਝੁਕਨਾ ਪਿਆ ਹੈ ਅਤੇ ਹੁਣ ਦਿੱਲੀ ਵਿੱਚ ਕਿਸਾਨਾਂ ਨੂੰ ਪ੍ਰ-ਦ-ਰ-ਸ਼-ਨ ਕਰਨ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਦੇ ਇਸ ਫ਼ੈਸਲੇ ਦਾ ਸੁਆਗਤ ਕੀਤਾ ਹੈ। ਦਿੱਲੀ ਦੇ ਬੁਰਾੜੀ ਨਿਰੰਕਾਰੀ ਮੈਦਾਨ 'ਤੇ ਕਿਸਾਨਾਂ ਹੁਣ ਪ੍ਰਦਰਸ਼ਨ ਕਰ ਸਕਣਗੇ। ਕੇਂਦਰ ਸਰਕਾਰ ਵੱਲੋਂ ਇਜਾਜ਼ਤ ਮਿਲਣ ਤੋਂ ਬਾਅਦ ਦਿੱਲੀ ਦੇ ਸਿੰਘੂ ਬਾਰਡਰ ਤੋਂ ਹੁਣ ਕਿਸਾਨ ਅੰਦਰ ਆਉਣਾ ਸ਼ੁਰੂ ਹੋ ਗਏ ਨੇ, ਜਦਕਿ ਇਸ ਤੋਂ ਪਹਿਲਾਂ ਸਿੰਘੂ ਸਰਹੱਦ 'ਤੇ ਦਿੱਲੀ ਪੁਲਿਸ ਅਤੇ ਕਿਸਾਨਾਂ ਦੇ ਵਿੱਚ ਕਾਫ਼ੀ ਝੱ-ੜ-ਪ ਵੇਖਣ ਨੂੰ ਮਿਲੀ ਸੀ।
ਕਿਸਾਨਾਂ ਨੂੰ ਰੋਕਣ ਦੇ ਲਈ ਦਿੱਲੀ ਪੁਲਿਸ ਵੱਲੋਂ ਵਾਟਰਕੈੈਨਨ ਅਤੇ ਹੰ-ਝੂ ਗੈੱ-ਸ ਦੇ ਗੋ-ਲੇ ਛੱਡੇ ਗਏ ਸਨ। ਕਿਸਾਨਾਂ ਨੇ ਰਾਮਲੀਲਾ ਮੈਦਾਨ ਵਿੱਚ ਪ੍ਰਦਰਸ਼ਨ ਦੀ ਇਜਾਜ਼ਤ ਮੰਗੀ ਸੀ ਜਿਸ ਨੂੰ ਦਿੱਲੀ ਪੁਲਿਸ ਨੇ ਖ਼ਾਰਜ ਕਰ ਦਿੱਤਾ ਸੀ।

EmoticonEmoticon