ਹਰਿਆਣਾ ਦੇ ਭਿਵਾਨੀ ਨੇੜੇ ਪਿੰਡ ਮੁੰਡਾਲ ਵਿਚ ਇੱਕ ਭਿਆਨਕ ਹਾਦਸੇ ਵਿੱਚ ਮਾਨਸਾ ਜਿਲ੍ਹਾ ਦੇ ਕਿਸਾਨ ਧੰਨਾ ਸਿੰਘ ਦੀ ਮੌ-ਤ ਹੋ ਗਈ ਸੀ। ਭਾਰਤੀ ਕਿਸਾਨ ਯੂਨੀਅਨ ਢਕੌਂਦਾ ਨੇ ਇਸ ਕਿਸਾਨ ਨੂੰ ਕਿਸਾਨ ਮੋਰਚੇ ਦੇ ਸ਼-ਹੀ-ਦ ਐਲਾਨਿਆ ਹੈ। ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਜਗਮੋਹਨ ਸਿੰਘ ਨੇ ਦੱਸਿਆ ਕਿ ਸਰਕਾਰ ਤੋਂ ਇਸ ਕਿਸਾਨ ਦੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਤੇ ਦਸ ਲੱਖ ਰਾਹਤ ਰਾਸ਼ੀ ਦੀ ਮੰਗੀ ਕੀਤੀ ਹੈ। ਜਿਸਦੇ ਲਈ ਪ੍ਰਸ਼ਾਸਨ ਵੱਲੋ ਸਰਕਾਰ ਨੂੰ ਪੱਤਰ ਭੇਜ ਦਿੱਤਾ ਗਿਆ ਹੈ। ਜਗਮੋਨ ਸਿੰਘ ਨੇ ਕਿਹਾ ਕਿ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕਣ ਲਈ ਹਰਿਆਣਾ ਪ੍ਰਸ਼ਾਸਨ ਵੱਲੋਂ ਵੱਡੇ ਵੱਡੇ ਪੱ-ਥ-ਰ ਸੁੱਟੇ ਗਏ ਸਨ
ਅਤੇ ਭਿਵਾਨੀ ਨੇੜੇ ਪਿੰਡ ਮੁੰਡਾਲ ਵਿਚ ਕਿਸਾਨ ਇਨ੍ਹਾਂ ਪੱਥਰਾਂ ਨੂੰ ਰਸਤੇ ਵਿੱਚੋਂ ਹਟਾ ਰਹੇ ਸਨ ਤਾਂ ਪਿੱਛੋਂ ਆਏ ਟਰਾਲੇ ਨੇ ਉਨ੍ਹਾਂ ਦੀ ਟਰਾਲੀ ਨੂੰ ਟੱ-ਕ-ਰ ਮਾਰ ਦਿੱਤੀ, ਜਿਸ ਨਾਲ ਧੰਨਾ ਸਿੰਘ ਚਾਹਲ (40) ਵਾਸੀ ਪਿੰਡ ਚਹਿਲਾਂ ਵਾਲੀ ਦੀ ਮੌ-ਤ ਹੋ ਗਈ , ਜਦਕਿ ਬਲਜਿੰਦਰ ਸਿੰਘ ਵਾਸੀ ਚਹਿਲਾਂਵਾਲੀ ਜ਼-ਖ਼-ਮੀ ਹੋ ਗਿਆ, ਜਿਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਜਥੇਬੰਦੀ ਦੇ ਆਗੂ ਨੇ ਦੱਸਿਆ ਕਿ ਇਸ ਕਿਸਾਨ ਧੰਨਾ ਸਿੰਘ ਚਾਹਲ ਨੂੰ 31ਕਿਸਾਨ ਜਥੇਬੰਦੀਆਂ ਨੇ ਦਿੱਲੀ ਚਲੋ ਅੰਦੋਲਨ ਦਾ ਪਹਿਲਾ ਸ਼-ਹੀ-ਦ ਕਰਾਰ ਦਿੱਤਾ ਗਿਆ ਹੈ ਅਤੇ ਉਸ ਦੇ ਲਈ 10 ਲੱਖ ਰੁਪਏ, ਪਰਿਵਾਰ ਇੱਕ ਜੀ ਨੂੰ ਸਰਕਾਰੀ ਨੌਕਰੀ, ਅਤੇ ਸਾਰਾ ਸਰਕਾਰੀ ਅਤੇ ਪ੍ਰਾਈਵੇਟ ਕਰਜ਼ੇ ਉਪਰ ਲਕੀਰ ਮਾਰਨ ਦੀ ਮੰਗ ਕੀਤੀ ਗਈ ਹੈ।

EmoticonEmoticon