30 November 2020

ਸਿੰਘੂ ਬਾਰਡਰ ਉੱਤੇ ਬੈਠੇ ਕਿਸਾਨਾਂ ਦਾ ਵੱਡਾ ਐਲਾਨ, ਘਰ ਬੈਠੇ ਲੋਕਾਂ ਲਈ ਵੀ ਆਇਆ ਸੁਨੇਹਾ

ਕਿਸਾਨਾਂ ਦੇ ਕੇਂਦਰ ਸਰਕਾਰ ਦਰਮਿਆਨ ਟ-ਕ-ਰਾ-ਅ ਵਧਦਾ ਜਾ ਰਿਹਾ ਹੈ। ਜਿਥੇ ਕੇਂਦਰ ਅੜੀਅਲ ਰਵਈਆ ਅਪਣਾ ਰਹੀ ਹੈ, ਉਥੇ ਹੀ ਕਿਸਾਨ ਵੀ ਪੈਰ ਪਿਛਾਂਹ ਖਿੱਚਣ ਲਈ ਤਿਆਰ ਨਹੀਂ ਹਨ। ਕਿਸਾਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰ ਵਲੋਂ ਕਾਨੂੰਨ ਵਾਪਿਸ ਨਹੀਂ ਲਏ ਗਏ ਤਾਂ ਉਨ੍ਹਾਂ ਵਲੋਂ ਦਿੱਲੀ 'ਚ ਅੰ-ਦੋ-ਲ-ਨ ਹੋਰ ਤੇਜ਼ ਕੀਤਾ ਜਾਵੇਗਾ। ਉਧਰ ਖਾਪ ਪੰਚਾਇਤਾਂ ਨੇ ਦਿੱਲੀ ਬਾਰਡਰ 'ਤੇ ਪਹੁੰਚਣ ਦਾ ਐਲਾਨ ਕੀਤਾ ਹੈ। ਉਹ ਪੂਰੀ ਤਨਦੇਹੀ ਨਾਲ ਕਿਸਾਨਾਂ ਦੇ ਨਾਲ ਹਨ। ਕਿਸਾਨਾਂ ਮੁਤਾਬਕ ਜੇਕਰ ਖੇਤੀ ਕਨੂੰਨ ਵਾਪਿਸ ਨਹੀਂ ਲਏ ਗਏ ਤਾਂ ਉਹ ਤ-ਖ-ਤਾ ਪ-ਲ-ਟ ਦੇਣਗੇ।

ਉਨ੍ਹਾਂ ਕਿਹਾ ਕਿ 3 ਦਸੰਬਰ ਦੀ ਮੀਟਿੰਗ ਦਾ ਕੋਈ ਫਾਇਦਾ ਨਹੀਂ ਹੈ। ਉਨ੍ਹਾਂ ਸ਼ਰਤ ਰੱਖੀ ਕਿ ਬੁਰਾੜੀ ਗਰਾਉਂਡ 'ਤੇ ਕਿਸਾਨਾਂ ਨੂੰ ਆਉਣ-ਜਾਣ 'ਤੇ ਰੋਕ ਨਾ ਹੋਵੇ, ਨਹੀਂ ਤਾਂ ਕੇਂਦਰ ਨਾਲ ਕੋਈ ਗੱਲ ਨਹੀਂ ਹੋਵੇਗੀ। ਬੇਸ਼ਕ ਇਥੇ ਅਸੀਂ ਕੋਰੋਨਾ ਨਾਲ ਮ-ਰ ਜਾਈਏ, ਪਰ ਅਸੀਂ ਵਾਪਿਸ ਨਹੀਂ ਜਾਵਾਂਗੇ। ਕਿਸਾਨਾਂ ਨੇ ਚੇ-ਤਾ-ਵ-ਨੀ ਦਿੱਤੀ ਹੈ ਕਿ ਜੇਕਰ ਦੋ ਦਿਨਾਂ 'ਚ ਕਿਸਾਨਾਂ ਦੀ ਗੱਲ ਨਹੀਂ ਮੰਨੀ ਗਈ ਤਾਂ ਉਹ ਪਬਲਿਕ ਤੇ ਪ੍ਰਾਈਵੇਟ ਟ੍ਰਾਸਪੋਰਟ ਬੰਦ ਕਰ ਦੇਣਗੇ। ਹੁਣ ਕਿਸਾਨਾਂ ਨੂੰ ਹਰਿਆਣਾ ਦੇ ਖਾਪਾਂ, ਦਿੱਲੀ ਦੇ ਬਸ, ਟਰੱਕ, ਆਟੋ ਤੇ ਟੈਕਸੀ ਯੂਨੀਅਨਾਂ ਦਾ ਸਮਰਥਨ ਵੀ ਮਿਲ ਰਿਹਾ ਹੈ।


EmoticonEmoticon