30 November 2020

ਪ੍ਰੈੱਸ ਕਾਨਫ੍ਰੈਂਸ ਤੋਂ ਬਾਅਦ ਰਾਜੇਵਾਲ ਨੇ ਦੱਸੀ ਕਿਸਾਨਾਂ ਦੀ ਅਗਲੀ ਰਣਨੀਤੀ

Tags

ਨਵੇਂ ਖੇਤੀ ਕਾਨੂੰਨੀ ਖ਼ਿ-ਲਾ-ਫ ਕਿਸਾਨਾਂ ਦਾ ਅੰਦੋਲਨ ਸੋਮਵਾਰ ਨੂੰ ਪੰਜਵੇ ਦਿਨ ਵੀ ਜਾਰੀ ਹੈ। ਕਿਸਾਨ ਸੰਗਠਨਾਂ ਨੇ ਸਿੰਘੂ ਬਾਰਡਰ ’ਤੇ ਪ੍ਰੈੱਸ ਕਾਨਫਰੰਸ ਕਰਦੇ ਹੋਏ ਕਿਹਾ ਕਿ ਇਹ ਅੰਦੋਲਨ ਕਿਸੇ ਇਕ ਦੇਸ਼ ਦਾ ਨਹੀਂ ਹੈ। ਦੱਸ ਦੇਈਏ ਕਿ ਕਿਸਾ ਪਿਛਲੇ 4 ਦਿਨਾਂ ਤੋਂ ਦਿੱਲੀ ਬਾਰਡਰ ’ਤੇ ਡਟੇ ਹੋਏ ਹਨ ਅਤੇ ਉਹ ਜੰਤਰ-ਮੰਤਰ ’ਤੇ ਪ੍ਰਦਰਸ਼ਨ ਕਰਨ ’ਤੇ ਅ-ੜੇ ਹਨ। ਰਾਜਧਾਨੀ ਦੀਆਂ ਸਰਹੱਦਾਂ ’ਤੇ ਪਿਛਲੇ ਚਾਰ ਦਿਨਾਂ ਤੋਂ ਪ੍ਰਦਰਸ਼ਨ ਕਰ ਰਹੇ ਕਿਸਾਨ ਸੰਗਠਨਾਂ ਨੇ ਪ੍ਰਦਰਸ਼ਨਕਾਰੀਆਂ ਦੇ ਉੱਤਰੀ ਦਿੱਲੀ

ਦੇ ਬੁਰਾੜੀ ਸਥਿਤ ਮੈਦਾਨ ’ਚ ਜਾਣ ਤੋਂ ਬਾਅਦ ਗੱਲਬਾਤ ਸ਼ੁਰੂ ਕਰਨ ਦੇ ਕੇਂਦਰ ਦੇ ਪ੍ਰਸਤਾਵ ਨੂੰ ਅਸਵਿਕਾਰ ਕਰ ਦਿੱਤਾ ਅਤੇ ਕਿਹਾ ਕਿ ਉਹ ਕੋਈ ਸ਼ਰਤ ਸਵਿਕਾਰ ਨਹੀਂ ਕਰਨਗੇ। ਉਨ੍ਹਾਂ ਨੇ ਚਿ-ਤਾ-ਵ-ਨੀ ਦਿੱਤੀ ਕਿ ਉਹ ਰਸ਼ਟਰੀ ਰਾਜਧਾਨੀ ’ਚ ਆਉਣ ਵਾਲੇ ਸਾਰੇ ਪੰਜ ਪ੍ਰਵੇਸ਼ ਮਾਰਗਾਂ ਨੂੰ ਬੰਦ ਕਰ ਦੇਵਾਂਗੇ। ਕਿਸਾਨਾਂ ਨੂੰ ਮਨਾਉਣ ਲਈ ਦੇਰ ਰਾਤ ਭਾਜਪਾ ਪ੍ਰਧਾਨ ਜੇ.ਪੀ. ਨੱਡਾ ਦੇ ਘਰ ’ਚ ਹਾਈ ਲੈਵਲ ਬੈਠਕ ਹੋਈ ਜੋ ਕਰੀਬ 2 ਘੰਟਿਆਂ ਤਕ ਚੱਲੀ।


EmoticonEmoticon